26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਮੌਸਮ ਦਾ ਮਿਜ਼ਾਜ ਹੋਇਆ ਗਰਮ-ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਦਿਨ ਦਾ ਤਾਪਮਾਨ ਹੋਇਆ 25 ਡਿਗਰੀ <br/>

ਅਜੀਤ ਡੈਸਕ 21-01-2026

ਚੰਡੀਗੜ੍ਹ, 20 ਜਨਵਰੀ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਵੱਖ ਵੱਖ ਥਾਵਾਂ 'ਤੇ ਸਵੇਰ ਵੇਲੇ ਧੁੰਦ ਪਈ ਅਤੇ ਸੀਤ ਲਹਿਰ ਚੱਲੀ ਪਰ ਮੌਸਮ ਆਮ ਤੌਰ 'ਤੇ ਖ਼ੁਸ਼ਕ ਰਿਹਾ, ਪਰ ਮੌਸਮ ਦਾ ਮਿਜ਼ਾਜ ਬਦਲਣ ਕਾਰਨ ਮੰਗਲਵਾਰ ਦਾ ਦਿਨ ਨਿੱਘਾ ਰਿਹਾ ਜਿਸ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਦਿਨ ਦਾ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਅੱਜ ਦਿਨ ਦਾ (ਵੱਧ ਤੋਂ ਵੱਧ) ਤਾਪਮਾਨ ਰੂਪਨਗਰ ਜ਼ਿਲ੍ਹੇ 'ਚ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਰਾਤ ਦਾ (ਘੱਟੋ ਘੱਟ) ਤਾਪਮਾਨ ਅੰਮਿ੍ਤਸਰ ਵਿਚ 2.8 ਡਿਗਰੀ ਸੈਲਸੀਅਸ ਰਿਹਾ | ਇਸੇ ਤਰ੍ਹਾਂ ਹੋਰਨਾਂ ਇਲਾਕਿਆਂ ਵਿਚ ਘੱਟੋ ਘੱਟ ਤਾਪਮਾਨ ਪਟਿਆਲਾ ਵਿਚ 8.4 ਡਿਗਰੀ ਸੈਲਸੀਅਸ, ਲੁਧਿਆਣਾ 'ਚ 5.4 ਡਿਗਰੀ, ਰੂਪਨਗਰ 'ਚ 7.9 ਡਿਗਰੀ, ਹੁਸ਼ਿਆਰਪੁਰ 'ਚ 6 ਡਿਗਰੀ, ਪਠਾਨਕੋਟ 'ਚ 4.7 ਡਿਗਰੀ, ਗੁਰਦਾਸਪੁਰ 'ਚ 7 ਡਿਗਰੀ, ਫ਼ਰੀਦਕੋਟ ਤੇ ਬਠਿੰਡਾ ਵਿਚ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 21 ਜਨਵਰੀ ਨੂੰ ਅੰਮਿ੍ਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਜ਼ਿਲਿ੍ਹਆਂ ਵਿਚ ਧੁੰਦ ਪਵੇਗੀ, ਜਦੋਂ ਕਿ 23 ਜਨਵਰੀ ਨੂੰ ਪੰਜਾਬ ਵਿਚ ਵੱਖ ਵੱਖ ਥਾਵਾਂ 'ਤੇ ਬੱਦਲਾਂ ਦੀ ਗਰਜ, ਚਮਕ ਦੇ ਨਾਲ ਮੀਂਹ ਪੈਣ ਅਤੇ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ | ਜਦੋਂ ਕਿ ਰਾਜਧਾਨੀ ਚੰਡੀਗੜ੍ਹ ਵਿਚ ਦਿਨ ਦਾ ਤਾਪਮਾਨ 25.1 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਗੁਆਂਢੀ ਸੂਬੇ ਹਰਿਆਣਾ ਵਿਚ ਅੱਜ ਹਿਸਾਰ, ਭਿਵਾਨੀ, ਨਾਰਨੌਲ, ਅਤੇ ਕਰਨਾਲ ਜ਼ਿਲਿ੍ਹਆਂ ਵਿਚ ਧੁੰਦ ਪਈ ਅਤੇ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਸੋਨੀਪਤ ਜ਼ਿਲ੍ਹੇ ਵਿਚ ਦਰਜ ਕੀਤਾ ਗਿਆ |

ਪਿਛਲੀ ਖ਼ਬਰ ਇਕਜੁੱਟਤਾ ਦੀ ਹਿਦਾਇਤ ਦੇ ਬਾਵਜੂਦ ਪੰਜਾਬ ਕਾਂਗਰਸ 'ਚ ਧੜੇਬੰਦੀ ਦੀਆਂ ਸੁਰਾਂ ਕਾਰਨ ਹਾਈ ਕਮਾਨ ਖ਼ਫ਼ਾ ਅਗਲੀ ਖ਼ਬਰ 34 ਸਾਲਾਂ ਬਾਅਦ ਮਿਲਿਆ 83 ਸਾਲਾ ਵਿਧਵਾ ਨੂੰ ਇਨਸਾਫ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।