26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸਰਬਜੀਤ ਕੌਰ ਖ਼ਿਲਾਫ਼ ਲਾਹੌਰ ਹਾਈ ਕੋਰਟ 'ਚ ਦਾਇਰ ਪਟੀਸ਼ਨ 'ਤੇ ਨਹੀਂ ਹੋ ਸਕੀ ਸੁਣਵਾਈ <br/>

ਅਜੀਤ ਡੈਸਕ 21-01-2026

ਅੰਮਿ੍ਤਸਰ, 20 ਜਨਵਰੀ (ਸੁਰਿੰਦਰ ਕੋਛੜ)-ਸਰਬਜੀਤ ਕੌਰ ਤੋਂ ਧਰਮ ਪਰਿਵਰਤਨ ਕਰਕੇ ਨੂਰ ਫ਼ਾਤਿਮਾ ਬਣੀ ਭਾਰਤੀ ਔਰਤ ਨੂੰ ਵਾਪਸ ਭੇਜਣ ਲਈ ਲਾਹੌਰ ਹਾਈ ਕੋਰਟ 'ਚ ਦਾਇਰ ਪਟੀਸ਼ਨ 'ਤੇ ਅੱਜ ਸੁਣਵਾਈ ਮੁਲਤਵੀ ਕਰ ਦਿੱਤੀ ਗਈ | ਹਾਲਾਂਕਿ, ਲਾਹੌਰ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਵਲੋਂ ਸੰਬੰਧਿਤ ਮਾਮਲੇ ਦੀ ਛੇਤੀ ਸੁਣਵਾਈ ਲਈ ਦਾਇਰ ਕੀਤੀ ਅਰਜ਼ੀ 'ਤੇ ਸੁਣਵਾਈ ਲਈ ਅਦਾਲਤ ਵਲੋਂ ਅੱਜ ਦਾ ਦਿਨ ਤੈਅ ਕੀਤਾ ਗਿਆ ਸੀ | ਐਡਵੋਕੇਟ ਸੰਧੂ ਅਤੇ ਲਹਿੰਦੇ ਪੰਜਾਬ ਦੀ ਅਸੈਂਬਲੀ ਦੇ ਸਾਬਕਾ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ ਨੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਸੈਸ਼ਨ ਕੋਰਟ ਲਾਹੌਰ ਦੇ ਵਧੀਕ ਸੈਸ਼ਨ ਜੱਜ ਸ਼ਫ਼ਕਤ ਸ਼ਹਿਜ਼ਾਦ ਰਾਜਾ ਕੋਲ ਸਰਬਜੀਤ ਕੌਰ ਦੇ ਓਵਰਸਟੇਅ ਅਤੇ ਨਾਸਿਰ ਹੁਸੈਨ ਦੇ ਭਾਰਤੀ ਔਰਤ ਨੂੰ ਰਿਹਾਇਸ਼ ਅਤੇ ਪਨਾਹ ਦੇਣ ਦੇ ਵਿਰੁੱਧ ਧਾਰਾ 22-ਏ ਅਤੇ 22-ਬੀ ਤਹਿਤ ਐੱਫ. ਆਈ. ਆਰ. ਦਰਜ ਕਰਨ ਲਈ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ | ਵਕੀਲ ਚੰਗੇਜ਼ੀ ਨੇ ਕਿਹਾ ਕਿ ਸਰਬਜੀਤ ਕੌਰ ਨੇ ਸਿੱਖ ਯਾਤਰੀ ਵੀਜ਼ਾ ਦੀ ਦੁਰਵਰਤੋਂ ਕਰਕੇ ਤੇ ਪਾਕਿ 'ਚ ਓਵਰਸਟੇਅ ਕਰਕੇ ਅਪਰਾਧ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਸ ਬਾਰੇ ਡਾਇਰੈਕਟਰ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੂੰ ਅਰਜ਼ੀ ਦਿੱਤੀ ਗਈ ਸੀ, ਪਰ ਐੱਫ. ਆਈ. ਏ. ਵਲੋਂ ਅਜੇ ਤੱਕ ਐੱਫ. ਆਈ. ਆਰ. ਦਰਜ ਨਾ ਕਰਨ ਕਰਕੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ |

ਪਿਛਲੀ ਖ਼ਬਰ ਬਿੱਟੂ ਨੇ ਕਾਂਗਰਸ 'ਚ ਲੋਕਤੰਤਰ ਬਾਰੇ ਚੁੱਕੇ ਸਵਾਲ ਅਗਲੀ ਖ਼ਬਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਹੀਂ ਚੜ੍ਹਾਉਂਦੇ ਬੱਸਾਂ ਵਾਲੇ ਸਕੂਲ 'ਚ ਸਮੇਂ ਸਿਰ ਪਹੁੰਚਣ ਲਈ ਆਉਂਦੀ ਹੈ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।