26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

50 ਕਰੋੜ ਦੀ ਠੱਗੀ ਦਾ ਮੁਲਜ਼ਮ 9 ਸਾਲ ਬਾਅਦ ਗ੍ਰਿਫ਼ਤਾਰ ਭੇਸ ਬਦਲ ਕੇ ਵਿਆਹ ਸਮਾਗਮ ਦੌਰਾਨ ਕੀਰਤਨ ਕਰਨ ਪੁੱਜਾ

ਬਠਿੰਡਾ, 26 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ’ਚ ਕਰੀਬ 50 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿਚ 9 ਸਾਲ ਤੋਂ ਫ਼ਰਾਰ ਚੱਲ ਰਹੇ ਮੁਲਜ਼ਮ ਰਾਮ ਸਿੰਘ ਨੂੰ ਪੁਲਿਸ ਨੇ ਵਿਆਹ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ’ਚ ਕੀਰਤਨ ਕਰਨ ਤੋਂ ਬਾਅਦ ਬਾਹਰ ਆਉਂਦੇ ਹੀ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ 9 ਸਾਲ ਤੋਂ ਫ਼ਰਾਰ ਚੱਲ ਰਿਹਾ ਸੀ, ਜਿਸ ਨੇ ਆਪਣਾ ਭੇਸ ਬਦਲਦੇ ਹੋਏ ਦਾੜੀ ਵਧਾ ਕੇ ਅੰਮ੍ਰਿਤਧਾਰੀ ਸਿੱਖ ਦੇ ਭੇਸ ਵਿਚ ਰਹਿ ਰਿਹਾ ਸੀ।

ਅਜੀਤ ਡੈਸਕ 27-11-2026
ਬਠਿੰਡਾ, 26 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ’ਚ ਕਰੀਬ 50 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿਚ 9 ਸਾਲ ਤੋਂ ਫ਼ਰਾਰ ਚੱਲ ਰਹੇ ਮੁਲਜ਼ਮ ਰਾਮ ਸਿੰਘ ਨੂੰ ਪੁਲਿਸ ਨੇ ਵਿਆਹ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ’ਚ ਕੀਰਤਨ ਕਰਨ ਤੋਂ ਬਾਅਦ ਬਾਹਰ ਆਉਂਦੇ ਹੀ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ 9 ਸਾਲ ਤੋਂ ਫ਼ਰਾਰ ਚੱਲ ਰਿਹਾ ਸੀ, ਜਿਸ ਨੇ ਆਪਣਾ ਭੇਸ ਬਦਲਦੇ ਹੋਏ ਦਾੜੀ ਵਧਾ ਕੇ ਅੰਮ੍ਰਿਤਧਾਰੀ ਸਿੱਖ ਦੇ ਭੇਸ ਵਿਚ ਰਹਿ ਰਿਹਾ ਸੀ। ਪੀੜਤਾਂ ਦੀ ਸੰਸਥਾ ਇਨਸਾਫ਼ ਦੀ ਲਹਿਰ ਖਾਤੇਦਾਰ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਗੁਰਭੇਜ ਸਿੰਘ ਨੇ ਉਸ ਦੀ ਪਛਾਣ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾਈ ਗਈ। ਗੁਰਭੇਜ ਸਿੰਘ ਨੇ ਦੱਸਿਆ ਕਿ 21 ਨਵੰਬਰ ਨੂੰ ਉਸ ਨੂੰ ਕਿਸੇ ਨੇ ਦੱਸਿਆ ਕਿ ਰਾਮ ਸਿੰਘ ਆਪਣੇ ਪਿੰਡ ‘ਚ ਆਇਆ ਹੋਇਆ ਹੈ ਅਤੇ ਆਪਣੇ ਭਰਾ ਦੇ ਸਹੁਰੇ ਘਰ ਵਿਆਹ ਸਮਾਗਮ ਵਿਚ ਸ਼ਾਮਲ ਹੋਵੇਗਾ। ਉਨ੍ਹਾਂ ਨੇ ਸ਼ਾਮ ਨੂੰ ਉੱਥੇ ਪਹੁੰਚ ਕੇ ਬਦਲੇ ਹੋਏ ਭੇਸ ਦੇ ਬਾਵਜੂਦ ਉਸ ਨੂੰ ਪਛਾਣ ਲਿਆ ਅਤੇ ਐੱਸ.ਐੱਸ.ਪੀ. ਨਾਲ ਸੰਪਰਕ ਕੀਤਾ। 22 ਨਵੰਬਰ ਦੀ ਸਵੇਰ ਪੁਲਿਸ ਸਿਵਲ ਵਰਦੀ ਵਿਚ ਵਿਆਹ ਵਾਲੇ ਘਰ ਪਹੁੰਚੀ ਪਰ ਸਮਾਗਮ ਵਿਚ ਵਿਘਨ ਨਾ ਪਾਉਣ ਲਈ ਮੁਲਜ਼ਮ ਦੀ ਨਿਗਰਾਨੀ ਕੀਤੀ ਗਈ। ਬਾਅਦ ਵਿਚ ਉਹ ਗੁਰਦੁਆਰਾ ਸਾਹਿਬ ’ਚ ਕੀਰਤਨ ਕਰਨ ਚਲਾ ਗਿਆ। ਜਿਵੇਂ ਹੀ ਗੁਰਦੁਆਰਾ ਸਾਹਿਬ ਤੋਂ ਉਹ ਬਾਹਰ ਨਿਕਲਿਆ ਤਾ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਸਾਲ 2012 ਵਿਚ ਅਮਰਜੀਤ ਸਿੰਘ ਢੀਂਗਰਾ, ਰਾਮ ਸਿੰਘ ਅਤੇ ਨਵਜੀਤ ਸਿੰਘ ਨੇ ‘ਸਰਵ ਐਗਰੋ ਇੰਡੀਆ ਲਿਮਟਿਡ’ ਕੰਪਨੀ ਬਣਾਈ ਸੀ, ਜਿਸ ਦਾ ਮੁੱਖ ਦਫ਼ਤਰ ਬਠਿੰਡਾ ਵਿਚ ਖੋਲਿਆ ਸੀ। ਕੰਪਨੀ ਨੇ ਮਹਿਮਾ ਸਰਜਾ ਵਿਚ ਮਸ਼ਰੂਮ ਫਾਰਮ, ਖਾਦ ਪਲਾਂਟ, ਮਧੂ-ਮੱਖੀ ਪਾਲਣ ਅਤੇ ਹੋਟਲ ਦਾ ਕਾਰੋਬਾਰ ਦਿਖਾ ਕੇ ਲੋਕਾਂ ਦਾ ਭਰੋਸਾ ਜਿੱਤਿਆ। ਨਿਵੇਸ਼ਕਾਂ ਨੂੰ 18 ਫ਼ੀਸਦੀ ਸਾਲਾਨਾ ਵਿਆਜ ਦੇਣ ਦਾ ਲਾਲਚ ਦਿੱਤਾ ਜਾਂਦਾ ਸੀ। 30 ਹਜ਼ਾਰ ਰੁਪਏ ਨਿਵੇਸ਼ ਕਰਨ ‘ਤੇ ਪੰਜ ਸਾਲ ਬਾਅਦ 99 ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਮਹੀਨਾਵਾਰ 1,000 ਰੁਪਏ ਦੀਆਂ 72 ਕਿਸ਼ਤਾਂ ਜਮਾਂ ਕਰਵਾਉਣ ‘ਤੇ 1 ਲੱਖ 29 ਹਜ਼ਾਰ 600 ਰੁਪਏ ਵਾਪਸ ਦੇਣ ਦੀ ਸਕੀਮ ਚਲਾਈ ਗਈ ਸੀ। ਸਾਲ 2016-17 ਦੌਰਾਨ ਕੰਪਨੀ ਸੰਚਾਲਕ ਲੋਕਾਂ ਦੀ ਜਮਾਂ ਪੂੰਜੀ ਲੈ ਕੇ ਫ਼ਰਾਰ ਹੋ ਗਏ ਅਤੇ 2017 ਵਿਚ ਦਫ਼ਤਰ ਬੰਦ ਹੋ ਗਿਆ। ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ‘ਤੇ ਕੇਸ ਦਰਜ ਹੋਏ। ਕੰਪਨੀ ਦੇ ਐੱਮਡੀ ਅਮਰਜੀਤ ਸਿੰਘ ਢੀਂਗਰਾ ਪਹਿਲਾਂ ਹੀ ਜੇਲ੍ਹ ਵਿਚ ਹੈ, ਜਦਕਿ ਰਾਮ ਸਿੰਘ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ।
ਪਿਛਲੀ ਖ਼ਬਰ ਅਮਰੀਕੀ ਦਬਾਅ ਹੇਠ ਦੇਸ਼ ਵਿਰੋਧੀ ਕਰ-ਮੁਕਤ ਸਮਝੌਤਾ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀਂ-ਸੰਯੁਕਤ ਕਿਸਾਨ ਮੋਰਚਾ ਕਿਸਾਨ ਜਥੇ... ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦੀ ਵਾਪਸੀ ਨਾਲ ਬਦਲ ਸਕਦਾ ਹੈ ਪੰਜਾਬ ਦਾ ਚੋਣ ਗਣਿਤ ਲੋਕ ਸਭਾ ਚੋਣਾਂ ਦੇ ਹਲਕਾਵਾਰ ਅੰਕੜਿਆਂ ਨੇ ਦਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।