24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬੀ.ਐਡ. ਕਾਲਜ ਢੁੱਡੀਕੇ 'ਚ ਵਿਸ਼ਵ ਸਿਹਤ ਦਿਵਸ ਮਨਾਇਆ <br/>

ਅਜੀਤ ਡੈਸਕ 11-04-2026
ਅਜੀਤਵਾਲ, 10 ਅਪ੍ਰੈਲ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਢੁੱਡੀਕੇ ਮੋਗਾ ਵਿਖੇ ਕਾਲਜ ਮੈਨੇਜਮੈਂਟ ਕਮੇਟੀ ਚੇਅਰਮੈਨ ਰੋਹਨ ਸਚਦੇਵਾ, ਮੈਨੇਜਿੰਗ ਡਾਇਰੈਕਟਰ ਡਾ. ਹੀਰਾ ਲਾਲ ਸ਼ਰਮਾ ਤੇ ਜਨਰਲ ਸਕੱਤਰ ਡਾ. ਹਰਜੋਤ ਕਮਲ ਦੀ ਯੋਗ ਅਗਵਾਈ ਵਿਚ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਮਿਸਿਜ਼ ਉਮੇਸ਼ ਨੇ ਬੀ.ਐਡ., ਐਮ.ਐਡ. ਅਤੇ ਈ.ਟੀ.ਟੀ. ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤਮੰਦ ਜੀਵਨ ਹੀ ਖ਼ੁਸ਼ਹਾਲ ਜ਼ਿੰਦਗੀ ਦੀ ਕੁੰਜੀ ਹੈ, ਸਹੀ ਖ਼ੁਰਾਕ, ਨਿਯਮਿਤ ਵਰਜ਼ਿਸ਼ ਤੇ ਸਾਫ਼ ਵਾਤਾਵਰਨ ਸਿਹਤ ਲਈ ਜਰੂਰੀ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ | ਇਸ ਪ੍ਰੋਗਰਾਮ ਪ੍ਰਮੁੱਖ ਡਾ. ਅਜੇ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ, ਜਿਸ ਲਈ ਸੰਤੁਲਿਤ ਆਹਾਰ, ਨਿਯਮਿਤ ਕਸਰਤ ਤੇ ਮਾਨਸਿਕ ਤੰਦਰੁਸਤੀ, ਬਿਮਾਰੀਆਂ ਤੋਂ ਬਚਾਅ ਲਈ ਸਫ਼ਾਈ ਤੇ ਸਹੀ ਜੀਵਨ ਸ਼ੈਲੀ ਨੂੰ ਬਣਾਉਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਅਜਿਹੀਆਂ ਗਤੀਵਿਧੀਆਂ ਕਰਵਾਉਣ ਲਈ ਸਟਾਫ਼ ਤੇ ਵਿਦਿਆਰਥੀ ਪ੍ਰਸ਼ੰਸਾ ਦੇ ਕਾਬਿਲ ਹਨ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਵੀ ਹਾਜ਼ਰ ਰਿਹਾ |

ਪਿਛਲੀ ਖ਼ਬਰ ਦੇਸ਼ ਭਗਤ ਕਾਲਜ ਦੇ ਬੀ.ਕਾਮ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਮੱਖਣ ਬਰਾੜ ਦੀ ਘਰ ਵਾਪਸੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਤਾਕਤ ਮਿਲੇਗੀ-ਗੁਰਦੀਪ ਭਿੰਡਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।