24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦੇਸ਼ ਭਗਤ ਕਾਲਜ ਦੇ ਬੀ.ਕਾਮ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 11-04-2026
ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ)-ਦੇਸ਼ ਭਗਤ ਕਾਲਜ ਮੋਗਾ ਵਿਖੇ ਚੱਲ ਰਹੇ ਬੀ.ਕਾਮ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਜਿਸ 'ਚ ਲਵਜੋਤ ਕੌਰ ਨੇ 84.1 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਹਰਪ੍ਰੀਤ ਕੌਰ ਤੇ ਰਾਜਪ੍ਰੀਤ ਕੌਰ ਨੇ 82.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਤੇ ਰਾਜਦੀਪ ਕੌਰ ਨੇ 80.9 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਲਜ ਦੇ ਪ੍ਰਧਾਨ ਅਸ਼ੋਕ ਗੁਪਤਾ, ਚੇਅਰਮੈਨ ਡਾ. ਜੋਰਾ ਸਿੰਘ, ਡਾਇਰੈਕਟਰ ਅਨੁਜ ਗੁਪਤਾ, ਡਾਇਰੈਕਟਰ ਦਵਿੰਦਰਪਾਲ ਸਿੰਘ ਤੇ ਡਾਇਰੈਕਟਰ ਗੌਰਵ ਗੁਪਤਾ ਨੇ ਵਿਦਿਆਰਥੀਆਂ ਨੂੰ ਵਧੀਆ ਨਤੀਜਿਆਂ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਭਗਵਾਨ ਜਗਨਨਾਥ ਰਥ ਯਾਤਰਾ ਨੂੰ ਲੈ ਕੇ ਮੀਟਿੰਗ ਅਗਲੀ ਖ਼ਬਰ ਬੀ.ਐਡ. ਕਾਲਜ ਢੁੱਡੀਕੇ 'ਚ ਵਿਸ਼ਵ ਸਿਹਤ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।