ਜੈਤੋ, 31 ਮਾਰਚ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਵਿਧਾਨ ਸਭਾ ਹਲਕਾ ਜੈਤੋ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ 'ਪੰਜਾਬ ਬਚਾਓ' ਰੈਲੀ ਕੀਤੀ ਗਈ | ਰੈਲੀ 'ਚ ਭਾਰੀ ਗਿਣਤੀ 'ਚ ਲੋਕਾਂ ਨੇ ਸ਼ਮੂਲੀਅਤ ਕਰਕੇ ਇਸ ਨੂੰ ਇਤਿਹਾਸਕ ਇਕੱਠ ਬਣਾ ਦਿੱਤਾ | ਇਹ ਰੈਲੀ ਹਲਕੇ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਬਾਦਲ ਸੀਨੀਅਰ ਮੀਤ ਪ੍ਰਧਾਨ ਐਸ.ਸੀ. ਵਿੰਗ ਪੰਜਾਬ ਦੀ ਅਗਵਾਈ ਹੇਠ ਹੋਈ | ਰੈਲੀ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦਾ ਹਰ ਵਰਗ ਨਿਰਾਸ਼ ਹੈ ਤੇ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਵਰਗ ਆਪਣੇ ਹੱਕਾਂ ਲਈ ਸੜਕਾਂ 'ਤੇ ਉਤਰਣ ਲਈ ਮਜਬੂਰ ਹਨ | ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਚੋਣ ਵਾਅਦੇ ਪੂਰੇ ਕਰਨ ਵਿਚ ਅਸਫ਼ਲ ਰਹੀ ਹੈ | ਸੂਬਾ ਸਿੰਘ ਬਾਦਲ ਨੇ ਪਾਰਟੀ ਪ੍ਰਧਾਨ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ ਕਿ ਜੈਤੋ ਹਲਕੇ ਵਿਚ ਹੋਇਆ ਇਹ ਵੱਡਾ ਇਕੱਠ ਲੋਕਾਂ ਦੇ ਪਾਰਟੀ ਪ੍ਰਤੀ ਭਰੋਸੇ ਦਾ ਪ੍ਰਤੀਕ ਹੈ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਗੁਰਚੇਤ ਸਿੰਘ ਢਿੱਲੋਂ, ਜਸਵੰਤ ਸਿੰਘ ਰਾਮਗੜ੍ਹੀਆ, ਬੀਬੀ ਅਮਰਜੀਤ ਕੌਰ ਪੰਜਗਰਾਈਾ ਸਮੇਤ ਕਈ ਸੀਨੀਅਰ ਆਗੂਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਵਰਦੇਵ ਸਿੰਘ ਮਾਨ, ਪਰਮਬੰਸ ਸਿੰਘ ਬੰਟੀ ਰੋਮਾਣਾ, ਕੇਵਲ ਸਿੰਘ ਬਾਦਲ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਭੁਪਿੰਦਰ ਸਿੰਘ ਲਾਲੀ ਬਾਦਲ, ਯਾਦਵਿੰਦਰ ਸਿੰਘ ਜ਼ੈਲਦਾਰ, ਰਾਜਪਾਲ ਸਿੰਘ ਬਰਾੜ ਡੇਲਿਆਂਵਾਲੀ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਗੁਰਤੇਗਪਾਲ ਸਿੰਘ ਸੀਰਾ ਨੰਬਰਦਾਰ, ਮਨਦੀਪ ਸਿੰਘ ਰੂਬੀ, ਪਰਮਪ੍ਰੀਤ ਸਿੰਘ ਪਾਲੀ ਬਗਰਾੜੀ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਕੁਲਵੰਤ ਸਿੰਘ ਬਰਾੜ, ਹਰਚਰਨ ਸਿੰਘ ਬਾਠ ਕਰੀਰਵਾਲੀ, ਗੁਰਮੀਤ ਸਿੰਘ ਬਰਾੜ, ਸਿੰਦਕਰ ਸਿੰਘ ਗਿੱਲ, ਅਮਨਦੀਪ ਸਿੰਘ , ਤਰਲੋਚਨ ਸਿੰਘ ਦੁਲੱਟ ਭਗਤੂਆਣਾ, ਸੇਵਾਜੀਤ ਸਿੰਘ ਦੁਲੱਟ ਭਗਤੂਆਣਾ, ਮਾਰਸ਼ਲਦੀਪ ਸਿੰਘ ਪਾਲੀ ਬਾਦਲ, ਇਕਬਾਲ ਸਿੰਘ ਗੁਰੂ ਕੀ ਢਾਬ, ਗੁਰਦੇਵ ਸਿੰਘ, ਬਲਜੀਤ ਸਿੰਘ ਜਿਉਣਵਾਲਾ, ਨਾਜ਼ਰ ਸਿੰਘ ਸਰਾਵਾਂ, ਸੁਖਵਿੰਦਰ ਸਿੰਘ ਸੁੱਖਾ ਕੋਟਸੁੱਖੀਆ, ਹਰਮਨਪ੍ਰੀਤ ਸਿੰਘ ਭਗਤੂਆਣਾ, ਨਿਰਮਲ ਸਿੰਘ ਨਿੰਮਾ ਡੋਡ, ਪ੍ਰਗਟ ਸਿੰਘ ਡੋਡ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਗੁਰਬੀਰ ਸਿੰਘ ਬਰਾੜ ਜੈਤੋ, ਜਗਰੂਪ ਸਿੰਘ ਬਰਾੜ ਵਾਈਸ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਜਸਕੀਰਤ ਸਿੰਘ ਖੋਸਾ ਦਸਮੇਸ਼ ਟਰਾਂਸਪੋਰਟ, ਪ੍ਰੇਮਜੀਤ ਸਿੰਘ ਔਲਖ ਰਾਮੇਆਣਾ, ਸਤਵਿੰਦਰ ਸਿੰਘ ਬਰਾੜ ਰੋੜੀਕਪੂਰਾ, ਸਰਦੂਲ ਸਿੰਘ ਬਰਾੜ, ਅਮਰੀਕ ਸਿੰਘ ਬਰਾੜ, ਗੁਣਤਾਸ਼ ਦੁੱਲਟ, ਸੁਖਜਿੰਦਰ ਸਿੰਘ ਧਾਲੀਵਾਲ ਰਾਮੇਆਣਾ, ਜਗਸੀਰ ਢਿੱਲੋਂ ਸਿੰਘ ਬਾਜਾਖਾਨਾ, ਮੇਜਰ ਸਿੰਘ ਗਿਆਨੀ, ਬੀਬੀ ਇੰਦਰਜੀਤ ਕੌਰ, ਅਮਰੀਕ ਸਿੰਘ ਬਰਾੜ ਰਾਮੇਆਣਾ, ਪਿ੍ਥੀਪਾਲ ਸਿੰਘ ਗਿੱਲ ਰਾਮੇਆਣਾ, ਸ਼ੁਭਪ੍ਰੀਤ ਸਿੰਘ ਬਰਾੜ ਢੈਪਈ, ਲਖਵਿੰਦਰ ਸਿੰਘ ਗਿੱਲ ਰਾਮੇਆਣਾ, ਚਮਕੌਰ ਸਿੰਘ ਵਾਂਦਰ ਰਾਮੇਆਣਾ, ਹਰਮੀਤ ਸਿੰਘ ਜ਼ੈਲਦਾਰ, ਬਲਜਿੰਦਰ ਸਿੰਘ ਸਾਬਕਾ ਸਰਪੰਚ ਸਰਾਵਾਂ, ਹਰਦੇਵ ਸਿੰਘ ਰੋੜੀਕਪੂਰਾ, ਪੰਡਿਤ ਦਰਸ਼ਨ ਸ਼ਰਮਾ, ਮਨਦੀਪ ਸਿੰਘ ਰੱਬੀ ਬਰਾੜ ਰੋੜੀਕਪੂਰਾ, ਜਸਵਿੰਦਰ ਸਿੰਘ ਸਾਬਕਾ ਪੰਚ, ਪੁਸ਼ਪਿੰਦਰ ਸਿੰਘ ਬਰਾੜ ਰੋੜੀਕਪੂਰਾ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਗੁਰਪ੍ਰੀਤ ਸਿੰਘ ਰਾਮੂਵਾਲਾ, ਬਿੱਟੂ ਸਿੰਘ ਸਾਬਕਾ ਸਰਪੰਚ ਦਲ ਸਿੰਘ ਵਾਲਾ, ਸਿੰਕਦਰ ਸਿੰਘ ਨੰਬਰਦਾਰ ਸਰਾਵਾਂ, ਠੇਕੇਦਾਰ ਬਲਵਿੰਦਰ ਸਿੰਘ ਮਲਹੋਤਰਾ, ਹਰਗੋਬਿੰਦਰ ਸਿੰਘ ਢੈਪਈ, ਮਨਤਾਰ ਸਿੰਘ ਢੈਪਈ, ਪਵਿੱਤਰ ਸਿੰਘ ਢੈਪਈ, ਗੁਰਚਰਨ ਸਿੰਘ ਜੈਤੋ, ਭਿੰਦਰ ਸਿੰਘ ਬਰਾੜ ਚੈਨਾ, ਪੰਚ ਜਸਵਿੰਦਰ ਸਿੰਘ ਢੈਪਈ, ਜਸਪਾਲ ਸਿੰਘ ਕਾਂਟਾ, ਸੁਖਪਾਲ ਸਿੰਘ ਮੱਤਾ, ਜਸਮੇਲ ਸਿੰਘ ਸਾਬਕਾ ਸਰਪੰਚ ਬਾਜਾਖਾਨਾ, ਲਖਵਿੰਦਰ ਸਿੰਘ ਲੱਖਾ ਜੈਤੋ, ਰਵੀ ਸ਼ਰਮਾ ਬਰਗਾੜੀ, ਸ਼ਵਿੰਦਰ ਪਾਲ ਸਿੰਘ ਰੋਮਾਣਾ ਅਜੀਤ ਸਿੰਘ, ਜਸਵੀਰ ਸਿੰਘ ਗੋਰਾ ਔਲਖ ਰਾਮੇਆਣਾ, ਓਮ ਪ੍ਰਕਾਸ਼ ਪਟਵਾਰੀ, ਸੋਨੀ ਬਾਂਸਲ, ਕਾਲੂ ਅਬਰੋਲ, ਗੋਪਾਲ ਗਰਗ, ਰਾਕੇਸ਼ ਕੁਮਾਰ ਘੋਚਾ, ਅਜੈ ਸਿੰਗਲਾ, ਮੁੰਕਦ ਸਿੰਘ ਸਰਾਵਾਂ, ਮੰਦਰ ਸਿੰਘ ਢੈਪਈ ਆਦਿ ਹਾਜ਼ਰ ਸਨ |