23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮਾਤਾ ਮਹਿੰਦਰ ਕੌਰ ਗੋਂਦਾਰਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਅਜੀਤ ਡੈਸਕ 27-03-2026
ਬਰਗਾੜੀ, 26 ਮਾਰਚ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਬਰਗਾੜੀ ਨਿਵਾਸੀ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਗੋਂਦਾਰਾ ਕੈਨੇਡਾ, ਕੁਲਦੀਪ ਸਿੰਘ ਗੋਂਦਾਰਾ ਦੇ ਮਾਤਾ ਤੇ ਰਾਜਬਹਾਦਰ ਸਿੰਘ ਗੋਂਦਾਰਾ ਕੈਨੇਡਾ, ਜਤਿੰਦਰ ਸਿੰਘ ਗੋਂਦਾਰਾ ਕੈਨੇਡਾ, ਬਲਬਹਾਦਰ ਸਿੰਘ ਗੋਂਦਾਰਾ ਦੇ ਸਤਿਕਾਰਤ ਦਾਦੀ ਜੀ ਮਾਤਾ ਮਹਿੰਦਰ ਕੌਰ ਗੋਂਦਾਰਾ (90) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਬਰਗਾੜੀ ਦੇ ਸ਼ਮਸ਼ਾਨਘਾਟ ਨੇੜੇ ਡੇਰਾ ਬਾਬਾ ਪ੍ਰੀਤਮ ਦਾਸ ਵਿਖੇ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਤੇ ਪੋਤਿਆਂ ਵਲੋਂ ਦਿਖਾਈ ਗਈ | ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਪੰਜਾਬ ਪਬਲਿਕ ਸਰਵਿਸ ਕਮੀਸ਼ਨ ਦੇ ਸਾਬਕਾ ਚੇਅਰਮੈਨ ਤੇ ਸੇਵਾ ਮੁਕਤ ਆਈ.ਜੀ ਪੰਜਾਬ ਜਤਿੰਦਰ ਸਿੰਘ ਔਲਖ, ਸ਼ੋ੍ਰਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਯਾਦਵਿੰਦਰ ਸਿੰਘ ਔਲਖ, ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ, ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੀਤਪਾਲ ਸਿੰਘ ਬਰਾੜ, ਯੂਥ ਆਗੂ ਕਰਨਵੀਰ ਸਿੰਘ ਸ਼ਨੀ ਢਿੱਲੋਂ, ਹਰਦੀਪ ਸਿੰਘ ਸੰਧੂ, ਗੁਰਮੇਲ ਸਿੰਘ ਕਾਕੂ ਸੰਧੂ, ਜਗਸੀਰ ਸਿੰਘ ਸੀਰ ਢਿੱਲੋਂ, ਜਸਵੰਤ ਸਿੰਘ ਢਿੱਲੋਂ, ਬਾਬੂ ਸਿੰਘ, ਸੇਵਾ-ਮੁਕਤ ਐਸ. ਡੀ. ਓ ਸ਼ਵਿੰਦਰ ਸਿੰਘ ਚੰਨੀ, ਅਜੈਪਾਲ ਸਿੰਘ ਬਰਗਾੜੀ, ਬੇਅੰਤ ਸਿੰਘ ਬੁਰਜ, ਮਹਿਕਮ ਸਿੰਘ ਪੰਚ ਬੁਰਜ, ਸਾਬਕਾ ਸਰਪੰਚ ਗੁਰਬਚਨ ਸਿੰਘ, ਉਮ ਪ੍ਰਕਾਸ਼ ਸ਼ਰਮਾ, ਹਜੂਰਾ ਸਿੰਘ ਜਟਾਣਾ, ਸੇਵਾ ਮੁਕਤ ਪਿ੍ੰ. ਕਿ੍ਸ਼ਨ ਸ਼ਰਮਾ, ਜਗਵਿੰਦਰ ਸਿੰਘ ਢਿੱਲੋਂ, ਸੁਖਪਾਲ ਸਿੰਘ ਢਿੱਲੋਂ, ਪਰਗਟ ਸਿੰਘ ਢਿੱਲੋਂ, ਡਾ. ਪ੍ਰਦੀਪ ਕੁਮਾਰ, ਦਵਿੰਦਰ ਅਰਸ਼ੀ, ਜਗਸੀਰ ਸਿੰਘ ਜੱਗਾ ਗੋਂਦਾਰਾ ਕੈਨੇਡਾ, ਅਮਰਜੀਤ ਸਿੰਘ ਗੋਂਦਾਰਾ, ਡਾ. ਗੁਰਦੀਪ ਸਿੰਘ ਬਰਾੜ, ਗੁਰਦਿੱਤ ਸਿੰਘ, ਨਿਰਮਲ ਸਿੰਘ ਗੋਂਦਾਰਾ, ਬਲਜੀਤ ਸ਼ਰਮਾ, ਜੈਪਾਲ ਸ਼ਰਮਾ, ਵੀਰ ਚੰਦ ਸ਼ਰਮਾ ਆਦਿ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ ਸ੍ਰੀ ਇੱਛਾਪੂਰਨ ਸ਼ਿਆਮ ਮੰਦਰ 'ਚ ਸੱਤਵੇਂ ਨਵਰਾਤਰੇ ਦਾ ਪੂਜਨ ਧੂਮਧਾਮ ਨਾਲ ਹੋਇਆ ਅਗਲੀ ਖ਼ਬਰ ਆਲ ਇੰਡੀਆ ਮੁਸ਼ਾਇਰਾ 'ਬਜ਼ਮ-ਏ-ਸ਼ੇਅਰ-ਓ-ਤਰਬ' ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।