ਫ਼ਰੀਦਕੋਟ, 26 ਮਾਰਚ (ਹਰਮਿੰਦਰ ਸਿੰਘ ਮਿੰਦਾ)-ਸਥਾਨਕ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸੁਰ-ਆਂਗਨ ਵਲੋਂ ਆਲ ਇੰਡੀਆ ਮੁਸ਼ਾਇਰੇ 'ਬਜ਼ਮ-ਏ-ਸ਼ੇਅਰ-ਓ-ਤਰਬ' ਕਰਵਾਇਆ ਗਿਆ | ਜਿਸ 'ਚ ਪੰਜਾਬੀ, ਹਿੰਦੀ ਤੇ ਉਰਦੂ ਦੇ ਨਾਮਵਰ ਸ਼ਾਇਰਾਂ ਤੇ ਕਵੀਆਂ ਨੇ ਸ਼ਿਰਕਤ ਕੀਤੀ | ਮੁਸ਼ਾਇਰੇ ਦਾ ਆਗਾਜ਼ ਸੁਰ-ਆਂਗਨ ਦੇ ਕਲਾਕਾਰਾਂ ਵਲੋਂ ਸੰਗੀਤਿਕ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ | ਹਰਸ਼ਵਰਧਨ ਨੇ ਡਾ. ਰਾਜੇਸ਼ ਮੋਹਨ ਦੀ ਰਚਨਾ 'ਸ਼ਾਇਰ ਕਹਿਣ ਕਮਾਲ ਦਾ ਨਗਮਾ ਬਣਾ ਲਿਆ' ਪੇਸ਼ ਕੀਤੀ | ਪ੍ਰਸਿੱਧ ਪਾਕਿਸਤਾਨੀ ਕਲਾਕਾਰ ਸੁਰਈਆ ਮੁਲਤਾਨੀ ਦੀ ਇਕ ਰਚਨਾ 'ਬੜੇ ਬੇਮੁਰੱਬਤ ਹੈ ਯੇ ਹੁਸਨ ਵਾਲੇ' ਕਿਰਨਦੀਪ ਵਲੋਂ ਪੇਸ਼ ਕੀਤੀ ਗਈ | ਸੁਰ-ਆਂਗਨ ਦੀ ਟੀਮ ਨੇ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਦੀ ਰਚਨਾ 'ਜਗਾ ਦੇ ਮੋਮਬੱਤੀਆਂ' ਪੇਸ਼ ਕੀਤੀ | 'ਬਜ਼ਮ-ਏ-ਸ਼ੇਅਰ-ਓ-ਤਰਬ' ਦੇ ਦੂਸਰੇ ਭਾਗ 'ਚ ਕਾਲਜ ਦੇ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਤੇ ਮਹਿਮਾਨ ਸ਼ਾਇਰਾਂ ਨੇ ਸ਼ਮ੍ਹਾ ਰੌਸ਼ਨ ਕੀਤੀ | ਬਟਾਲੇ ਤੋਂ ਸੁਰਿੰਦਰ ਸਿੰਘ, ਸ੍ਰੀ ਮੁਕਤਸਰ ਸਾਹਿਬ ਤੋਂ ਸਤੀਸ਼ ਬੇਦਾਗ, ਚੰਡੀਗੜ੍ਹ ਤੋਂ ਮੁਸੱਵਰ ਫ਼ਿਰੋਜ਼ਪੁਰੀ, ਫ਼ਿਰੋਜ਼ਪੁਰ ਤੋਂ ਹਰਮੀਤ ਵਿਦਿਆਰਥੀ, ਜਲੰਧਰ ਤੋਂ ਪ੍ਰਮੋਦ ਕਾਫ਼ਿਰ, ਫ਼ਰੀਦਕੋਟ ਤੋਂ ਸ਼ਾਇਰ ਮਨਜੀਤ ਪੁਰੀ ਤੇ ਉਚੇਚੇ ਤੌਰ 'ਤੇ ਮੁੰਬਈ ਤੋਂ ਆਈ ਸ਼ਾਇਰਾ ਰੁਚੀ ਡਰੋਲੀਆ ਨੇ ਆਪਣਾ ਕਲਾਮ ਪੜਿ੍ਹਆ | ਮਸ਼ਹੂਰ ਸ਼ਾਇਰ ਵਿਜੇ ਵਿਵੇਕ ਨੇ ਆਪਣੀ ਸ਼ਾਇਰੀ ਨਾਲ ਕਾਲਜ ਦੇ ਵਿਦਿਆਰਥੀਆਂ ਤੇ ਸ਼ਾਇਰੀ ਦੇ ਸ਼ੌਕੀਨ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਪਿ੍ੰਸੀਪਲ ਡਾ. ਰਾਜੇਸ਼ ਮਹੋਨ ਨੇ ਵੀ ਆਪਣਾ ਪੰਜਾਬੀ ਤੇ ਉਰਦੂ ਕਲਾਮ ਪੜਿ੍ਹਆ | ਅੰਤ ਵਿਚ ਕਾਲਜ ਦੇ ਪਿ੍ੰਸੀਪਲ ਤੇ ਸਮੂਹ ਸਟਾਫ਼ ਨੇ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਮੰਚ ਸੰਚਾਲਨ ਪ੍ਰੋ. ਬੀਰਇੰਦਰਜੀਤ ਸਿੰਘ ਤੇ ਪ੍ਰੋ. ਮਨਵਿੰਦਰ ਕੌਰ ਨੇ ਕੀਤਾ | ਇਸ ਮੌਕੇ ਗਗਨਦੀਪ ਕੌਰ, ਨੂਰਪ੍ਰੀਤ ਕੌਰ, ਵੀਰਪਾਲ ਕੌਰ, ਸਾਗਰ ਮਲਿਕ, ਅਰੁਣਾ ਰਣਦੇਵ, ਸਤੀਸ਼ ਰਣਦੇਵ, ਗੁਰਵਿੰਦਰ ਅÏਲਖ, ਪ੍ਰੋ. ਸੰਦੀਪ ਸਿੰਘ, ਪ੍ਰੋ. ਰਣਜੀਤ ਸਿੰਘ ਬਾਜਵਾ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਫ਼ੈਨੀ ਚਾਵਲਾ, ਪ੍ਰੋ. ਸੁਖਵਿੰਦਰ ਕੌਰ, ਡਾ. ਰਤਨ ਲਾਲ ਅਤੇ ਕਰਮਜੀਤ ਕੌਰ ਆਦਿ ਹਾਜ਼ਰ ਸਨ |