ਜੈਤੋ, 26 ਮਾਰਚ (ਗੁਰਚਰਨ ਸਿੰਘ ਗਾਬੜੀਆ)-ਧਾਰਮਿਕ ਸੰਸਥਾ ਸ੍ਰੀ ਸ਼ਿਆਮ ਸੇਵਾ ਮੰਡਲ ਵਲੋਂ ਚਲਾਏ ਜਾ ਰਹੇ ਸ੍ਰੀ ਇੱਛਾਪੂਰਣ ਸ਼ਿਆਮ ਮੰਦਰ 'ਚ ਸੱਤਵੇਂ ਨਰਾਤੇ ਦਾ ਪੂਜਨ ਧੂਮਧਾਮ ਨਾਲ ਕੀਤਾ ਗਿਆ | ਪੂਜਨ ਅਨੁਸ਼ਠਾਨ ਵਿਚ ਜੈਤੋ ਦੇ ਪ੍ਰਸਿੱਧ ਸਮਾਜ ਸੇਵਕ ਭਾਰਤ ਭੂਸ਼ਣ ਜਿੰਦਲ ਤੇ ਯਸ਼ਪਾਲ ਜਿੰਦਲ ਆਪਣੇ ਪਰਿਵਾਰ ਸਮੇਤ ਸ਼ਾਮਿਲ ਹੋਏ | ਮੰਦਰ ਦੇ ਪ੍ਰਧਾਨ ਸੰਜੀਵ ਟਿਨੂੰ ਸ਼ਰਮਾ ਤੇ ਪ੍ਰੋਜੈਕਟ ਚੇਅਰਮੈਨ ਸੰਜੈ ਜਿੰਦਲ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਛਵਿਨਾਥ ਤਿ੍ਪਾਠੀ ਵਲੋਂ ਵਿਧੀਵਤ ਤਰੀਕੇ ਨਾਲ ਪੂਜਾ-ਪਾਠ ਕਰਵਾਇਆ ਗਿਆ | ਭਜਨ ਗਾਇਕ ਸ਼ਾਲੂ ਸ਼ਰਮਾ ਵਲੋਂ ਗਾਏ ਭਜਨਾਂ 'ਤੇ ਸ਼ਰਧਾਲੂ ਝੂਮ ਉਠੇ | ਪੀ.ਆਰ.ਓ. ਨਰੇਸ਼ ਮਿੱਤਲ ਨੇ ਦੱਸਿਆ ਕਿ ਸ੍ਰੀ ਹਨੂੰਮਾਨ ਮੰਦਰ ਵਿਚ ਚੱਲ ਰਹੀ ਸ੍ਰੀ ਰਾਮ ਕਥਾ ਦੇ ਮੁੱਖ ਵਕਤਾ ਅਚਾਰਿਆ ਰਜਨੀਸ਼ ਵਿਸ਼ੇਸ਼ ਤੌਰ 'ਤੇ ਸ੍ਰੀ ਇੱਛਾਪੂਰਣ ਸ਼ਿਆਮ ਮੰਦਰ ਪਹੁੰਚੇ, ਜਿੱਥੇ ਮੰਦਰ ਕਮੇਟੀ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ | ਅਚਾਰਿਆ ਰਜਨੀਸ਼ ਨੇ ਸ੍ਰੀ ਸ਼ਿਆਮ ਬਾਬਾ ਦੇ ਦਰਸ਼ਨ ਕਰਨ ਤੋਂ ਬਾਅਦ ਮੰਦਰ ਦੇ ਪਿੱਛੇ ਬਣ ਰਹੀ ਸ੍ਰੀ ਸ਼ਿਆਮ ਰਸੋਈ ਦਾ ਵੀ ਨਿਰੀਖਣ ਕੀਤਾ | ਅਚਾਰਿਆ ਵਲੋਂ ਇਕ ਛੋਟੇ ਬੱਚੇ ਲਵਿਸ਼ ਜਿੰਦਲ ਦਾ ਸਨਮਾਨ ਕੀਤਾ ਗਿਆ | ਇਸ ਤੋਂ ਬਾਅਦ ਆਰਤੀ ਕੀਤੀ ਗਈ ਅਤੇ ਸਾਰੇ ਪਹੁੰਚੇ ਹੋਏ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਗਿਆ | ਇਸ ਮੌਕੇ ਅਨੀਲ ਜਿੰਦਲ, ਬਿਨੋਦ ਸ਼ਰਮਾ, ਵਿਕਾਸ ਦੀਪੂ ਬਾਂਸਲ, ਭੀਮ ਸੇਨ ਗੋਯਲ, ਅਨੀਲ ਕੁਮਾਰ ਮਿੱਤਲ, ਗੌਤਮ ਅਹੂਜਾ, ਸ਼ਿਵਜੀ ਰਾਮ ਬਾਂਸਲ, ਭੂਸ਼ਣ ਭਾਂਜਾ, ਹੈਪੀ ਜਿੰਦਲ, ਗਗਨ ਜਿੰਦਲ, ਬਾਬੂ ਰਾਮ ਸੈਣੀ ਆਦਿ ਹਾਜ਼ਰ ਸਨ |