ਸਾਦਿਕ, 26 ਮਾਰਚ (ਆਰ. ਐਸ. ਧੁੰਨਾ)-ਸੂਬੇਦਾਰ ਮਹਿੰਦਰ ਸਿੰਘ ਮੈਮੋ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਨਰਸਰੀ ਤੋਂ ਗਿਆਰ੍ਹਵੀਂ ਜਮਾਤ ਤੱਕ ਦੇ ਨਤੀਜੇ ਐਲਾਨੇ ਗਏ | ਇਸ ਮੌਕੇ ਸਕੂਲ ਵਲੋਂ ਕਰਵਾਏ ਇਨਾਮ ਵੰਡ ਸਮਾਗਮ 'ਚ ਕੁਲਦੀਪ ਸਿੰਘ ਖ਼ੇਤਰ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੁੱਖ ਮਹਿਮਾਨ, ਡਾ. ਜਗਵੀਰ ਸਿੰਘ ਵਿਰਦੀ ਤੇ ਡਾ. ਕੋਮਲਪ੍ਰੀਤ ਕੌਰ ਵਿਰਦੀ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਸਾਦਿਕ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਪਿ੍ੰਸੀਪਲ ਨਿਰਮਲ ਸਿੰਘ ਬੁੱਟਰ ਨੇ ਦੱਸਿਆ ਕਿ ਸਾਰੀਆਂ ਜਮਾਤਾਂ ਦੇ ਨਤੀਜੇ ਸ਼ਾਨਦਾਰ ਰਹੇ ਹਨ | ਪਹਿਲੀਆਂ 3 ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਤੇ ਚੌਥਾ ਤੇ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਂਸਲਾ ਵਧਾਊ ਮੈਡਲ ਦਿੱਤੇ ਗਏ | ਇਸ ਮੌਕੇ ਸਕੂਲ ਦੀ ਸਾਲਾਨਾ ਰਿਪੋਰਟ ਪੜੀ ਗਈ ਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਲੋਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦਾ ਸੰਦੇਸ਼ ਦਿੱਤਾ ਗਿਆ | ਸਕੂਲ ਮੈਨੇਜਮੈਂਟ ਕਮੇਟੀ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਰਬਜੀਤ ਕੌਰ ਬੁੱਟਰ ਵਾਈਸ ਪਿ੍ੰਸੀਪਲ, ਜਸਵੀਰ ਕੌਰ ਬੁੱਟਰ ਚੇਅਰਪਰਸਨ, ਬਲਦੇਵ ਸਿੰਘ ਠੇਕੇਦਾਰ, ਗੁਰਵਿੰਦਰ ਸਿੰਘ ਅÏਲਖ ਫੋਰਜ਼ ਇੰਸਟੀਟਿਊਟ, ਜਸਵਿੰਦਰ ਸਿੰਘ ਰਾਜੂ ਗੱਖੜ ਆਦਿ ਹਾਜ਼ਰ ਸੀ |