01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 02-01-2026
ਦੋਦਾ, 1 ਜਨਵਰੀ (ਰਵੀਪਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ | ਆਏ ਸਾਲ ਦੀ ਤਰ੍ਹਾਂ ਗੁਰਦੁਆਰਾ ਨਾਨਕ ਪਾਤਸ਼ਾਹੀ ਪਿੰਡ ਦੋਦਾ ਤੋਂ ਅਰਦਾਸ ਉਪਰੰਤ ਸ਼ੁਰੂ ਹੋਏ ਨਗਰ ਕੀਰਤਨ 'ਚ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਬਹੁਤ ਹੀ ਸੁੰਦਰ ਪਾਲਕੀ 'ਚ ਸ਼ੁਸ਼ੋਭਿਤ ਸਨ, ਜਿਸ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਵੱਡੀ ਗਿਣਤੀ 'ਚ ਸੰਗਤਾਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਪਿੱਛੇ-ਪਿੱਛੇ ਜਾ ਰਹੀਆਂ ਸਨ | ਟਰੈਕਟਰ-ਟਰਾਲੀਆਂ ਦੇ ਕਾਫ਼ਲੇ 'ਚ ਸੰਗਤਾਂ ਨੂੰ ਕੀਰਤਨ ਤੇ ਢਾਡੀ ਜਥੇ ਵਲੋਂ ਗੁਰੂ ਸਾਹਿਬ ਦੇ ਜੀਵਨ ਤੇ ਹੋਰ ਸਿੱਖ ਇਤਿਹਾਸ ਨਾਲ ਜੁੜੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਪੁਲਿਸ ਬੈਂਡ ਪਾਰਟੀ ਅਤੇ ਗੱਤਕਾ ਪਾਰਟੀਆਂ ਨੇ ਆਪਣੇ ਜੌਹਰ ਵਿਖਾਏ | ਨਗਰ ਕੀਰਤਨ ਦੇ ਸਵਾਗਤ ਲਈ ਪਿੰਡ 'ਚ ਵੱਖ-ਵੱਖ ਥਾਵਾਂ 'ਤੇ ਲੰਗਰ ਲਾਏ ਗਏ | ਇਹ ਨਗਰ ਕੀਰਤਨ ਸਬ ਤਹਿਸੀਲ ਦੋਦਾ ਦੀਆਂ ਗਲੀਆਂ-ਮੁਹੱਲਿਆਂ ਵਿਚ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਨਾਨਕ ਪਾਤਸ਼ਾਹੀ ਵਿਖੇ ਪਹੁੰਚ ਕੇ ਸਮਾਪਤ ਹੋਇਆ | ਇਸ ਸਮੇਂ ਗੁਰਦੁਆਰਾ ਨਾਨਕ ਪਾਤਿਸ਼ਾਹੀ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਾਭ ਸਿੰਘ ਖ਼ਾਲਸਾ, ਗੁਰਮੀਤ ਸਿੰਘ ਖ਼ਾਲਸਾ, ਧਰਮਿੰਦਰ ਸਿੰਘ ਬੱਖਾ ਖ਼ਾਲਸਾ, ਲਖਵੀਰ ਸਿੰਘ ਲੱਖੀ ਖ਼ਾਲਸਾ, ਅਵਤਾਰ ਸਿੰਘ ਸੈਕਟਰੀ, ਤਰਸੇਮ ਸਿੰਘ ਖ਼ਾਲਸਾ, ਗੁਰਮੇਲ ਸਿੰਘ ਬੁੱਟਰ, ਸੁਖਮਨੀ ਸੇਵਾ ਕਮੇਟੀ ਦੇ ਕੇਵਲ ਸਿੰਘ ਖ਼ਾਲਸਾ, ਦੋਵੇਂ ਕਮੇਟੀਆਂ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਮੁਹਤਬਰ ਤੇ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸਫ਼ਾਈ ਸੇਵਕਾਂ ਨਾਲ ਮਨਾਇਆ ਨਵਾਂ ਸਾਲ ਅਗਲੀ ਖ਼ਬਰ ਲਾਈਵ ਪ੍ਰਸ਼ਨੋਤਰੀ ਦੇ ਸਹੀ ਜਵਾਬ ਦੇਣ ਵਾਲਿਆਂ ਦਾ ਧਾਰਮਿਕ ਕਿਤਾਬਾਂ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।