06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ਼ੇਰ ਸਿੰਘ ਘੁਬਾਇਆ ਵਲੋਂ ਪਿੰਡ ਸਦਰਵਾਲਾ ਵਿਖੇ ਨਵੇਂ ਜਿੰਮ ਰੂਮ ਦਾ ਉਦਘਾਟਨ

ਅਜੀਤ ਡੈਸਕ 01-01-2026
ਸ੍ਰੀ ਮੁਕਤਸਰ ਸਾਹਿਬ, 31 ਦਸੰਬਰ (ਰਣਜੀਤ ਸਿੰਘ ਢਿੱਲੋਂ)-ਗ੍ਰਾਮ ਪੰਚਾਇਤ ਵਲੋਂ ਪਿੰਡ ਸਦਰਵਾਲਾ ਵਿਖੇ ਪੂਰੇ ਸਾਜੋ-ਸਾਮਾਨ ਨਾਲ ਲੈਸ ਜਿੰਮ ਰੂਮ ਦਾ ਉਦਘਾਟਨ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਵਲੋਂ ਕੀਤਾ ਗਿਆ | ਇਸ ਮੌਕੇ ਸ਼ਰਨਜੀਤ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦਿਹਾਤੀ ਸ੍ਰੀ ਮੁਕਤਸਰ ਸਾਹਿਬ, ਗੁਰਵਿੰਦਰ ਕੌਰ ਸੰਧੂ ਚੇਅਰਪਰਸਨ ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ, ਦਰਬਾਰਾ ਸਿੰਘ ਸਰਪੰਚ ਸਦਰਵਾਲਾ, ਪੰਚਾਇਤ ਮੈਂਬਰ ਤੇ ਹੋਰ ਆਗੂ ਹਾਜ਼ਰ ਸਨ | ਇਸ ਮੌਕੇ ਸ਼ੇਰ ਸਿੰਘ ਘੁਬਾਇਆ ਵਲੋਂ ਪੰਚਾਇਤ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਨੌਜਵਾਨਾਂ ਨੂੰ ਸਰੀਰਕ ਕਸਰਤ ਲਈ ਨੇੜੇ ਹੀ ਸਹੂਲਤਾਂ ਨਾਲ ਲੈਸ ਜਿੰਮ ਦਾ ਲਾਭ ਹੋਵੇਗਾ ਤੇ ਬੱਚੇ ਖੇਡਾਂ ਨਾਲ ਜੁੜਨਗੇ | ਸ਼ਰਨਜੀਤ ਸਿੰਘ ਸੰਧੂ ਨੇ ਪਿੰਡ ਵਿਖੇ ਪਹੁੰਚਣ 'ਤੇ ਸ਼ੇਰ ਸਿੰਘ ਘੁਬਾਇਆ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਜਿੰਮ ਦਾ ਸਾਮਾਨ ਤੇ ਜਿੰਮ ਰੂਮ ਤਿਆਰ ਕੀਤਾ ਹੈ | ਇਸ ਮੌਕੇ ਬਲਤੇਜ ਸਿੰਘ ਬਰਾੜ, ਭਿੰਦਰ ਸ਼ਰਮਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਗੁਰਪ੍ਰੀਤ ਸਿੰਘ ਬਿੱਟੂ ਰੋਮਾਣਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸ਼ਹਿਰੀ, ਵਿਜੇ ਬਜਾਜ, ਡਾ. ਦਿਲਬਾਗ ਸਿੰਘ, ਭਿੰਦਰ ਸਿੱਧੂ, ਪੰਚਾਇਤ ਮੈਂਬਰ ਭਿੰਦਰ ਸਿੰਘ, ਕਸ਼ਮੀਰ ਸਿੰਘ, ਜਗਬੀਰ ਸਿੰਘ, ਪਿੱਪਲ ਸਿੰਘ, ਕਰਮਜੀਤ ਕੌਰ, ਰਾਜਵਿੰਦਰ ਕੌਰ, ਚਰਨ ਕੌਰ, ਜਸਵੰਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਮਗਨਰੇਗਾ ਕਾਨੂੰਨ ਦੀਆਂ ਤਬਦੀਲੀਆਂ ਗ਼ਰੀਬ ਲੋਕਾਂ ਲਈ ਘਾਤਕ-ਭੀਨਾ ਬਰਾੜ <br/> ਅਗਲੀ ਖ਼ਬਰ ਭਾਈਚਾਰਕ ਸਾਂਝ ਐੱਨ.ਜੀ.ਓ. ਨੇ ਲੋੜਵੰਦ ਦਾ ਆਪ੍ਰੇਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।