06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਭਾਈਚਾਰਕ ਸਾਂਝ ਐੱਨ.ਜੀ.ਓ. ਨੇ ਲੋੜਵੰਦ ਦਾ ਆਪ੍ਰੇਸ਼ਨ ਕਰਵਾਇਆ

ਅਜੀਤ ਡੈਸਕ 01-01-2026
ਗਿੱਦੜਬਾਹਾ, 31 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਭਾਈਚਾਰਕ ਸਾਂਝ ਐੱਨ.ਜੀ.ਓ. ਵਲੋਂ ਦਾਨੀ ਸੱਜਣਾ ਦੀ ਸਹਿਯੋਗ ਨਾਲ ਇਕ ਲੋੜਵੰਦ ਮਰੀਜ਼ ਦਾ ਆਪ੍ਰੇਸ਼ਨ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਹਰਪ੍ਰੀਤ ਸਿੰਘ ਮੱਕੜ ਨੇ ਦੱਸਿਆ ਕਿ ਇਕ ਮਹਿਲਾ ਮਰੀਜ਼ ਦਾ ਕਿਸੇ ਬਿਮਾਰੀ ਨੂੰ ਲੈ ਕੇ ਆਪ੍ਰੇਸ਼ਨ ਹੋਣਾ ਜ਼ਰੂਰੀ ਸੀ, ਜਿਸ ਸੰਬੰਧੀ ਸੰਸਥਾ ਨੂੰ ਪਤਾ ਲੱਗਣ 'ਤੇ ਸਮਾਜ ਸੇਵੀ ਪੰਕਜ ਕਿੰਗਰ, ਪਰਮਿੰਦਰ ਸਿੰਘ, ਨਮਨ ਜੈਨ, ਇੰਸਪੈਕਟਰ ਗੁਰਦੀਪ ਸਿੰਘ ਕੁੱਕੜ, ਮਨਜੋਤ ਸਿੰਘ ਜੈਤੋ ਤੇ ਪ੍ਰਦੀਪ ਸਰਾਂ ਬਠਿੰਡਾ ਨੇ ਮਰੀਜ਼ ਮਹਿਲਾ ਦਾ ਆਪ੍ਰੇਸ਼ਨ ਮਾਤਾ ਸੰਤੋਸ਼ੀ ਹਸਪਤਾਲ ਗਿੱਦੜਬਾਹਾ ਤੋਂ ਕਰਵਾਇਆ | ਇਸ ਮੌਕੇ ਪੀੜਤ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਸੰਸਥਾ, ਦਾਨੀ ਸੱਜਣਾਂ ਤੇ ਡਾ. ਭਰਤਦੀਪ ਗਰਗ ਦਾ ਇਸ ਸਹਾਇਤਾ ਲਈ ਧੰਨਵਾਦ ਕੀਤਾ | ਇਸ ਮੌਕੇ ਅਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਸੰਦੀਪ ਕੌਰ, ਸਵਰਨ ਕੌਰ, ਪਿੰਕੀ, ਨਿਤਿਸ਼ ਪੁਨਹਾਨੀ, ਸਾਹਿਲ ਗੋਇਲ ਅਤੇ ਅਮਰਜੀਤ ਸਿੰਘ ਮੱਕੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੇਰ ਸਿੰਘ ਘੁਬਾਇਆ ਵਲੋਂ ਪਿੰਡ ਸਦਰਵਾਲਾ ਵਿਖੇ ਨਵੇਂ ਜਿੰਮ ਰੂਮ ਦਾ ਉਦਘਾਟਨ ਅਗਲੀ ਖ਼ਬਰ ਮਾਲਵਾ ਨਹਿਰ ਬਣਾਉਣ ਸੰਬੰਧੀ ਪ੍ਰਸ਼ਾਸਨ ਨੇ ਇਤਰਾਜ਼ ਪ੍ਰਾਪਤ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।