05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

–ਮਾਮਲਾ ਐਮ.ਪੀ. ਸਰਬਜੀਤ ਸਿੰਘ ਖਾਲਸਾ ਵਲੋਂ ਮਨਜ਼ੂਰ ਕਰਵਾਈ ਅਤਿ ਆਧੁਨਿਕ ਮਸ਼ੀਨ ਲੈਵਨ ਟੂ ਦਾ– ਬਾਜਾਖਾਨਾ ਕਮਿਊਨਿਟੀ ਹੈਲਥ ਸੈਂਟਰ ਦੇ ਗੇਟ ਅੱਗੇ ਸ਼ਾਂਤੀਪੂਰਵਕ ਧਰਨਾ ਦੇ ਕੇ ਰੋਸ ਪ੍ਰਗਟਾਇਆ

ਬਾਜਾਖਾਨਾ, 4 ਅਗਸਤ (ਜਗਦੀਪ ਸਿੰਘ ਗਿੱਲ,ਜੀਵਨ ਗਰਗ)- ਮੈਂਬਰ ਪਾਰਲੀਮੈਂਟ ਫ਼ਰੀਦਕੋਟ ਸਰਬਜੀਤ ਸਿੰਘ ਖਾਲਸਾ ਵਲੋਂ ਕਮਿਊਨਿਟੀ ਹੈਲਥ ਸੈਂਟਰ ਬਾਜਾਖਾਨਾ ਲਈ ਨਵੀਂ ਅਤੇ ਅਤਿ ਆਧੁਨਿਕ ਮਸ਼ੀਨ ਜਿਸ ਨੂੰ ਲੈਵਲ-ਟੂ ਮਸ਼ੀਨ (ਕੱਲਰ ਡੌਪਲਰ) ਮਨਜ਼ੂਰ ਕਰਵਾ ਕੇ 26 ਲੱਖ 50 ਹਜ਼ਾਰ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਸੀ ਪ੍ਰੰਤੂ ਜ਼ਿਲ੍ਹਾ ਸਿਹਤ ਅਧਿਕਾਰੀਆਂ ਵਲੋਂ ਉਕਤ ਮਸ਼ੀਨ ਲਗਾਉਣ ਦੀ ਬਜਾਏ ਪੰਜਾਬ ਸਰਕਾਰ ਵਲੋਂ ਲੈਵਲ-ਵੱਨ ਮਸ਼ੀਨ ਨੂੰ ਲਗਾਉਣ ਲਈ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਉਕਤ ਮਸ਼ੀਨ ਨੂੰ ਇੰਸਟਾਲ ਕਰਵਾਉਣ ਲਈ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵਲੋਂ ਵੀ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ੋਸ਼ਲ ਮੀਡੀਆਂ ’ਤੇ ਵੀ ਵੀਡੀਓ ਵਾਇਰਲ ਹੋ ਰਹੀ ਹੈ।

ਅਜੀਤ ਡੈਸਕ 05-08-2026
ਬਾਜਾਖਾਨਾ, 4 ਅਗਸਤ (ਜਗਦੀਪ ਸਿੰਘ ਗਿੱਲ,ਜੀਵਨ ਗਰਗ)- ਮੈਂਬਰ ਪਾਰਲੀਮੈਂਟ ਫ਼ਰੀਦਕੋਟ ਸਰਬਜੀਤ ਸਿੰਘ ਖਾਲਸਾ ਵਲੋਂ ਕਮਿਊਨਿਟੀ ਹੈਲਥ ਸੈਂਟਰ ਬਾਜਾਖਾਨਾ ਲਈ ਨਵੀਂ ਅਤੇ ਅਤਿ ਆਧੁਨਿਕ ਮਸ਼ੀਨ ਜਿਸ ਨੂੰ ਲੈਵਲ-ਟੂ ਮਸ਼ੀਨ (ਕੱਲਰ ਡੌਪਲਰ) ਮਨਜ਼ੂਰ ਕਰਵਾ ਕੇ 26 ਲੱਖ 50 ਹਜ਼ਾਰ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਸੀ ਪ੍ਰੰਤੂ ਜ਼ਿਲ੍ਹਾ ਸਿਹਤ ਅਧਿਕਾਰੀਆਂ ਵਲੋਂ ਉਕਤ ਮਸ਼ੀਨ ਲਗਾਉਣ ਦੀ ਬਜਾਏ ਪੰਜਾਬ ਸਰਕਾਰ ਵਲੋਂ ਲੈਵਲ-ਵੱਨ ਮਸ਼ੀਨ ਨੂੰ ਲਗਾਉਣ ਲਈ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਉਕਤ ਮਸ਼ੀਨ ਨੂੰ ਇੰਸਟਾਲ ਕਰਵਾਉਣ ਲਈ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵਲੋਂ ਵੀ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ੋਸ਼ਲ ਮੀਡੀਆਂ ’ਤੇ ਵੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਦੇ ਰੋਸ ਵਜੋਂ ਅੱਜ ਸੀ.ਐਚ.ਸੀ. ਬਾਜਾਖਾਨਾ ਦੇ ਮੁੱਖ ਗੇਟ ’ਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਜੈਤੋ ਦੇ ਸੰਭਾਵੀਂ ਉਮੀਦਵਾਰ ਬੀਬੀ ਸੰਦੀਪ ਕੌਰ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕਸਬਾ ਬਾਜਾਖਾਨਾ ਦੇ ਨੇੜਲੇ ਪਿੰਡਾਂ ਤੋਂ ਪਾਰਟੀ ਦੇ ਸਰਗਰਮ ਵਰਕਰ ਅਤੇ ਆਗੂ ਹਾਜ਼ਰ ਸਨ। ਪੰਜਾਬ ਸਰਕਾਰ ਦੇ ਮਾੜੇ ਅਤੇ ਪੱਖਪਾਤੀ ਰਵੱਈਏ ਦੇ ਖਿਲਾਫ਼ ਪੰਜਾਬ ਸਰਕਾਰ, ਜ਼ਿਲ੍ਹਾ ਸਿਹਤ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਤਿੰਨ ਘੰਟੇ ਦੇ ਕਰੀਬ ਗੇਟ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵਲੋਂ ਜਾਰੀ ਕੀਤੀ ਗਈ ਗਰਾਂਟ ਨਾਲ ਲੱਗਣ ਵਾਲੀ ਨਵੀਂ ਅਤੇ ਅਤਿ ਆਧੁਨਿਕ ਮਸ਼ੀਨ ਜਿਸ ਨੂੰ ਲੈਵਲ-ਟੂ ਮਸ਼ੀਨ (ਕੱਲਰ ਡੌਪਲਰ) ਕਮਿਊਨਿਟੀ ਹੈਲਥ ਸੈਂਟਰ ਬਾਜਾਖਾਨਾ ਵਿਖੇ ਇੰਸਟਾਲ ਕਰਵਾਉਣ ਦੀ ਮੰਗ ਕੀਤੀ ਗਈ। ਸੀ.ਐਚ.ਸੀ. ਸੈਂਟਰ ਬਾਜਾਖਾਨਾ ਦੇ ਐਸ.ਐਮ.ਓ. ਡਾ. ਨਵਪ੍ਰੀਤ ਕੌਰ ਗਰੇਵਾਲ ਨੇ ਆਪਣਾ ਪੱਖ ਦਿੰਦਿਆਂ ਕਿਹਾ ਕਿ ਇਹ ਮਸ਼ੀਨ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਫ਼ਰੀਦਕੋਟ ਵਲੋਂ ਹੀ ਮਨਜ਼ੂਰ ਕੀਤੀ ਜਾਵੇਗੀ ਜਿਸ ਦੀ ਸਮੁੱਚੀ ਕਾਗਜ਼ੀ ਕਾਰਵਾਈ ਜ਼ਿਲ੍ਹਾ ਸਿਵਲ ਸਰਜਨ ਫ਼ਰੀਦਕੋਟ ਹੀ ਕਰਨਗੇ। ਉਨ੍ਹਾਂ ਵਲੋਂ ਪੂਰੀ ਪ੍ਰਕਿ੍ਰਆ ਹੋਣ ਉਪਰੰਤ ਹੀ ਇਹ ਇੰਸਟਾਲੇਸ਼ਨ ਸੰਭਵ ਹੈ। ਇਸ ਸਬੰਧੀ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੇ ਨਿੱਜੀ ਸਹਾਇਕ ਦਲੇਰ ਸਿੰਘ ਡੋਡ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜਿਸ ਸੰਬਧੀ ਉਹ ਨਿੱਜੀ ਤੌਰ ’ਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਦੇ ਧਿਆਨ ਵਿਚ ਵੀ ਇਹ ਮੁੱਦਾ ਲਿਆਂਦਾ ਜਾ ਚੁੱਕਾ ਹੈ। ਇਸ ਮੌਕੇ ਵਿਧਾਨ ਸਭਾ ਹਲਕਾ ਜੈਤੋ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸੰਭਾਵੀਂ ਉਮੀਦਵਾਰ ਬੀਬੀ ਸੰਦੀਪ ਕੌਰ, ਜ਼ਿਲ੍ਹਾ ਪ੍ਰਧਾਨ ਦਲੇਰ ਸਿੰਘ ਡੋਡ ਹ ਲਕਾ ਇੰਚਾਰਜ ਫ਼ਰੀਦਕੋਟ, ਤੇਜਵਿੰਦਰ ਸਿੰਘ ਮਚਾਕੀ, ਗੁਰਿੰਦਰ ਸਿੰਘ ਰਾਜੇਵਾਲ, ਨਛੱਤਰ ਸਿੰਘ ਦਬੜ੍ਹੀਖਾਨਾ, ਮਨਜੀਤ ਸਿੰਘ ਸੋਢੀ ਦਫ਼ਤਰ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ ਜੈਤੋ, ਸੁਖਵਿੰਦਰ ਸਿੰਘ ਸੁੱਖਾ ਮੱਲ੍ਹਾ, ਗੁਰਜੀਤ ਸਿੰਘ ਜੇ.ਈ., ਭਾਈ ਮਨਪ੍ਰੀਤ ਸਿੰਘ ਦਮਦਮੀ ਟਕਸਾਲ, ਗੁਰਪਿਆਰ ਸਿੰਘ ਕੋਠੇ ਚੰਦ ਸਿੰਘ, ਸਰਬਜੀਤ ਸਿੰਘ ਲੰਭਵਾਲੀ, ਕੁਲਦੀਪ ਸਿੰਘ ਡੋਡ, ਜਸਪ੍ਰੀਤ ਸਿੰਘ ਮੱਲ੍ਹਾ, ਹਰਜਿੰਦਰ ਸਿੰਘ ਗੁਰੂਸਰ, ਜਸਵਿੰਦਰ ਸਿੰਘ ਰੋਮਾਣਾ ਅਜੀਤ ਸਿੰਘ, ਹਰਜਿੰਦਰ ਸਿੰਘ ਢਿੱਲਵਾਂ, ਜੱਗਾ ਸਿੰਘ ਘਣੀਆਂ, ਮਨਪ੍ਰੀਤ ਸਿੰਘ ਭੋਲੂਵਾਲਾ, ਜਗਨੜਪ੍ਰੀਤ ਸਿੰਘ ਅਜਿੱਤ ਗਿੱਲ, ਕੁਲਬੀਰ ਸਿੰਘ ਝੱਖੜਵਾਲਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅੰਕੜਿਆਂ ਨਾਲ ਨਹੀਂ, ਜ਼ਮੀਨੀ ਹਕੀਕਤਾਂ ਨਾਲ ਜਿੱਤੀ ਜਾਵੇ ਨਸ਼ਿਆਂ ਖ਼ਿਲਾਫ਼ ਜੰਗ : ਦਰਸ਼ਨ ਸਿੰਘ ਢਿੱਲਵਾਂ ਅਗਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ - ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 5 ਮੁਕੱਦਮੇ ਦਰਜ ਹੈਰੋਇਨ ਸਮੇਤ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।