05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੌਮੀ ਸ਼ਾਹ ਮਾਰਗ ਨੰ. 54 'ਤੇ ਬਰਗਾੜੀ ਦੇ ਨਜ਼ਦੀਕ ਭਾਰਤ ਗੈਸ ਦਾ ਭਰਿਆ ਟੈਂਕਰ ਪਲਟਿਆ <br/>

ਅਜੀਤ ਡੈਸਕ 17-05-2026
ਬਰਗਾੜੀ, 16 ਮਈ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਕੌਮੀ ਸ਼ਾਹ ਮਾਰਗ ਨੰ. 54 'ਤੇ ਕਸਬਾ ਬਰਗਾੜੀ ਦੇ ਨਜ਼ਦੀਕ ਭਾਰਤ ਗੈਸ ਦਾ ਭਰਿਆ ਟੈਂਕਰ ਬੇਕਾਬੂ ਹੋ ਕਿ ਪਲਟ ਗਿਆ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਗੈਸ ਦਾ ਭਰਿਆ ਟੈਂਕਰ ਬਠਿੰਡਾ ਵਾਲੇ ਪਾਸੇ ਤੋਂ ਆ ਰਿਹਾ ਸੀ ਤਾਂ ਝੱਖੜਵਾਲਾ ਕੱਟ ਦੇ ਨਜ਼ਦੀਕ ਇਹ ਸੜ੍ਹਕ ਦੇ ਕਿਨਾਰੇ ਖੜੇ ਮੋਟਰ ਸਾਈਕਲ ਨਾਲ ਟਕਰਾ ਕਿ ਬੇਕਾਬੂ ਹੋ ਕਿ ਪਲਟ ਗਿਆ | ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕੀ ਬਰਗਾੜੀ ਦੇ ਇੰਚਾਰਜ ਗੁਰਮੇਜ ਸਿੰਘ ਸੰਧੂ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕਿ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਕਰਵਾਏ ਅਤੇ ਅੱਗ ਬਝਾਊ ਅਮਲੇ ਦੀ ਟੀਮ ਨੂੰ ਘਟਨਾ ਸਥਾਨ 'ਤੇ ਤੁਰੰਤ ਪਹੁੰਚ ਕੇ ਟੈਂਕਰ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਲੋੜੀਂਦੀ ਗੈਸ ਦਾ ਛਿੜਕਾਅ ਕੀਤਾ ਅਤੇ ਰਾਹਗੀਰਾਂ ਨੂੰ ਇਸ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ | ਪੁਲਿਸ ਦੀ ਮੁਸਤੈਦੀ ਸਦਕਾ ਇਕ ਵੱਡਾ ਹਾਦਸਾ ਹੋਣੋ ਬਚ ਗਿਆ | ਇਸ ਤੋਂ ਇਲਾਵਾ ਮੋਟਰ ਸਾਈਕਲ ਸਵਾਰ ਗੁਰਪ੍ਰੀਤ ਸਿੰਘ ਵਾਸੀ ਲੰਭਵਾਲੀ ਨੂੰ ਸੜ੍ਹਕ ਸੁਰੱਖਿਆ ਅਮਲੇ ਦੀ ਟੀਮ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਪਹੁੰਚਾਉਣ 'ਚ ਮਦਦ ਕੀਤੀ |

ਪਿਛਲੀ ਖ਼ਬਰ ਰੋਡਵੇਜ਼ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪ੍ਰਸ਼ਾਸਨ ਤੇ ਪੁਲਿਸ 'ਤੇ ਅੰਮਿ੍ਤਧਾਰੀ ਬੀਬੀ ਨਾਲ ਧੱਕੇਸ਼ਾਹੀ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।