05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੁੱਡਾ ਕਾਲੋਨੀ ਗੋਲੀਕਾਂਡ : ਜੇ.ਪੀ. ਬਾਂਸਲ ਦੀ ਇਲਾਜ ਦੌਰਾਨ ਮੌਤ <br/>

ਅਜੀਤ ਡੈਸਕ 05-04-2026
ਮਲੋਟ, 4 ਅਪ੍ਰੈਲ (ਪਾਟਿਲ)-ਮਲੋਟ ਦੀ ਪੁੱਡਾ ਕਾਲੋਨੀ ਵਿਚ ਬੀਤੇ ਦਿਨੀਂ ਹੋਏ ਗੋਲੀਕਾਂਡ ਮਾਮਲੇ 'ਚ ਜ਼ਖ਼ਮੀ ਸਰਾਭਾ ਨਗਰ ਵਾਸੀ ਜੇ.ਪੀ. ਬਾਂਸਲ (ਸਪੁੱਤਰ ਪਰਸ਼ੋਤਮ ਬਾਂਸਲ ਠੇਕੇਦਾਰ) ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ | ਉਹ ਏਮਜ਼ ਬਠਿੰਡਾ ਵਿਚ ਜੇਰੇ ਇਲਾਜ ਸੀ | ਜਾਣਕਾਰੀ ਅਨੁਸਾਰ ਜੇ.ਪੀ. ਬਾਂਸਲ ਨੂੰ ਕੁਝ ਦਿਨ ਪਹਿਲਾਂ ਪੁੱਡਾ ਕਾਲੋਨੀ ਵਿਚ ਗੋਲੀ ਮਾਰੀ ਗਈ ਸੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ | ਡਾਕਟਰਾਂ ਵਲੋਂ ਉਸ ਦਾ ਇਲਾਜ ਜਾਰੀ ਸੀ, ਪਰ ਅੱਜ ਉਹ ਜ਼ਖ਼ਮਾਂ ਅੱਗੇ ਹਾਰ ਗਿਆ | ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਮਲੋਟ ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ | ਡੀ.ਐੱਸ.ਪੀ. ਮਲੋਟ ਨਵੀਨਪਾਲ ਸਿੰਘ ਅਤੇ ਥਾਣਾ ਸਿਟੀ ਮੁਖੀ ਹਰਪ੍ਰੀਤ ਸਿੰਘ ਨੇ ਅਨੁਸਾਰ ਗੋਲੀ ਮਾਰਨ ਵਾਲੇ ਨੌਜਵਾਨ ਦੀ ਪਹਿਚਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਸੰਧੂ ਪੁੱਤਰ ਬਾਜ ਸਿੰਘ ਵਾਸੀ ਪਿੰਡ ਮਲੋਟ ਹਾਲ ਆਬਾਦ ਪੁੱਡਾ ਕਾਲੋਨੀ ਵਜੋਂ ਹੋਈ ਹੈ | ਪੁਲਿਸ ਵਲੋਂ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਉਧਰ ਮਿ੍ਤਕ ਜੇ.ਪੀ. ਬਾਂਸਲ ਦਾ ਅੰਤਿਮ ਸਸਕਾਰ ਅੱਜ ਸ਼ਾਮ ਨੂੰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ |

ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ 17.50 ਲੱਖ ਦੀ ਠੱਗੀ ਦਾ ਮਾਮਲਾ, ਪੁਲਿਸ ਵਲੋਂ ਮਹਿਲਾ ਖ਼ਿਲਾਫ਼ ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।