ਸ਼ੂਗਰ ਮਿੱਲ ’ਚੋਂ ਇੱਟਾਂ ਚੋਰੀ ਕਰਦੇ ਤਿੰਨ ਕਾਬੂ
ਫ਼ਰੀਦਕੋਟ, 6 ਅਗਸਤ (ਸਰਬਜੀਤ ਸਿੰਘ)-ਪਿਛਲੇ ਲੰਮੇਂ ਸਮੇਂ ਤੋਂ ਬੰਦ ਪਈ ਇਥੋਂ ਦੀ ਸਹਿਕਾਰੀ ਸ਼ੂਗਰ ਮਿੱਲ ਵਿਚੋਂ ਇੱਟਾਂ ਚੋਰੀ ਕਰਨ ਦੇ ਦੋਸ਼ਾਂ ਤਹਿਤ ਤਿੰਨ ਵਿਅਕਤੀਆਂ ਨੂੰ ਪੁਲਿਸ ਵਲੋਂ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਟਰੈਕਟਰ ਟਰਾਲੀ ਸਮੇਤ ਚੋਰੀ ਦੀਆਂ ਇੱਟਾਂ ਦੇ ਜਬਤ ਕੀਤਾ ਗਿਆ ਹੈ। ਪੁਲਿਸ ਵਲੋਂ ਤਿੰਨਾਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਅਜੀਤ ਡੈਸਕ
07-08-2026