05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਯੂਨੀਵਰਸਿਟੀ ਨੇ ਗਰੋਜ਼-ਬੇਕਰਟ ਪ੍ਰਾਈਵੇਟ ਲਿਮਟਿਡ ਦੇ ਦੌਰੇ ਰਾਹੀਂ ਉਦਯੋਗ-ਅਕਾਦਮਿਕ ਸਾਂਝ ਨੂੰ ਕੀਤਾ ਹੋਰ ਮਜ਼ਬੂਤ

ਬਠਿੰਡਾ, 4 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਵਿਦਿਆਰਥੀਆਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਸਿਰਜਣ ਅਤੇ ਉਦਯੋਗ–ਅਕਾਦਮਿਕ ਸਾਂਝ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡਾਇਰੈਕਟਰ–ਟ੍ਰੇਨਿੰਗ ਐਂਡ ਪਲੇਸਮੈਂਟ ਹਰਜੋਤ ਸਿੰਘ ਸਿੱਧੂ ਨੇ ਗਰੋਜ਼-ਬੇਕਰਟ ਪ੍ਰਾਈਵੇਟ ਲਿਮਟਿਡ, ਚੰਡੀਗੜ੍ਹ ਦਾ ਦੌਰਾ ਕੀਤਾ ਅਤੇ ਆਪਸੀ ਸਹਿਯੋਗ ਦੇ ਨਵੇਂ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਦੌਰੇ ਦੌਰਾਨ ਕੰਪਨੀ ਦੇ ਪ੍ਰਬੰਧਨ ਨਾਲ ਹੁਨਰ ਵਿਕਾਸ, ਉਦਯੋਗਿਕ ਸਿਖਲਾਈ, ਇੰਟਰਨਸ਼ਿਪ, ਉਦਯੋਗਿਕ ਅਨੁਭਵ ਅਤੇ ਕੈਂਪਸ ਪਲੇਸਮੈਂਟ ਦੇ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਸਾਰਥਕ ਚਰਚਾ ਹੋਈ।

ਡਾਇਰੈਕਟਰ-ਹਰਜੋਤ ਸਿੰਘ ਸਿੱਧੂ ਗਰੋਜ਼ ਬੇਕਰਟ ਕੰਪਨੀ ਵਿਖੇ ਦੌਰੇ ਦੌਰਾਨ। ਅਜੀਤ ਤਸਵੀਰ 05-08-2026
ਬਠਿੰਡਾ, 4 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਵਿਦਿਆਰਥੀਆਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਸਿਰਜਣ ਅਤੇ ਉਦਯੋਗ–ਅਕਾਦਮਿਕ ਸਾਂਝ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡਾਇਰੈਕਟਰ–ਟ੍ਰੇਨਿੰਗ ਐਂਡ ਪਲੇਸਮੈਂਟ ਹਰਜੋਤ ਸਿੰਘ ਸਿੱਧੂ ਨੇ ਗਰੋਜ਼-ਬੇਕਰਟ ਪ੍ਰਾਈਵੇਟ ਲਿਮਟਿਡ, ਚੰਡੀਗੜ੍ਹ ਦਾ ਦੌਰਾ ਕੀਤਾ ਅਤੇ ਆਪਸੀ ਸਹਿਯੋਗ ਦੇ ਨਵੇਂ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਦੌਰੇ ਦੌਰਾਨ ਕੰਪਨੀ ਦੇ ਪ੍ਰਬੰਧਨ ਨਾਲ ਹੁਨਰ ਵਿਕਾਸ, ਉਦਯੋਗਿਕ ਸਿਖਲਾਈ, ਇੰਟਰਨਸ਼ਿਪ, ਉਦਯੋਗਿਕ ਅਨੁਭਵ ਅਤੇ ਕੈਂਪਸ ਪਲੇਸਮੈਂਟ ਦੇ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਸਾਰਥਕ ਚਰਚਾ ਹੋਈ। 1852 ਵਿਚ ਜਰਮਨੀ ਵਿਚ ਸਥਾਪਿਤ ਗਰੋਜ਼-ਬੇਕਰਟ ਉਦਯੋਗਿਕ ਮਸ਼ੀਨ ਸੂਈਆਂ, ਸ਼ੁੱਧਤਾ ਵਾਲੇ ਪੁਰਜ਼ਿਆਂ, ਫਾਈਨ ਟੂਲਜ਼ ਅਤੇ ਟੈਕਸਟਾਈਲ ਤੇ ਹੋਰ ਉਦਯੋਗਿਕ ਖੇਤਰਾਂ ਲਈ ਪ੍ਰਣਾਲੀਆਂ ਦੇ ਨਿਰਮਾਣ ਵਿਚ ਵਿਸ਼ਵ ਪੱਧਰੀ ਕੰਪਨੀ ਹੈ। ਇਸ ਮੌਕੇ ਡਾਇਰੈਕਟਰ–ਟ੍ਰੇਨਿੰਗ ਐਂਡ ਪਲੇਸਮੈਂਟ ਹਰਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਡੀ ਯੂਨੀਵਰਸਿਟੀ ਉਦਯੋਗ ਜਗਤ ਦੀਆਂ ਅਗੇਤੀ ਸੰਸਥਾਵਾਂ ਨਾਲ ਮਜ਼ਬੂਤ ਅਤੇ ਲੰਬੇ ਸਮੇਂ ਦੀਆਂ ਭਾਈਵਾਲੀਆਂ ਸਥਾਪਤ ਕਰਨ ਲਈ ਵਚਨਬੱਧ ਹੈ, ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਆਧੁਨਿਕ ਰੁਜ਼ਗਾਰ ਬਾਜ਼ਾਰ ਦੀਆਂ ਲੋੜਾਂ ਅਨੁਸਾਰ ਹੁਨਰ, ਅਨੁਭਵ ਅਤੇ ਵਿਹਾਰਕ ਸਿਖਲਾਈ ਪ੍ਰਾਪਤ ਹੋ ਸਕੇ। ਇਸ ਤਰ੍ਹਾਂ ਦੀਆਂ ਭਾਈਵਾਲੀਆਂ ਅਕਾਦਮਿਕ ਜਗਤ ਅਤੇ ਉਦਯੋਗ ਵਿਚਕਾਰ ਪਾੜੇ ਨੂੰ ਘਟਾਉਣ ਦੇ ਨਾਲ-ਨਾਲ ਸਾਡੇ ਗ੍ਰੈਜੂਏਟ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਪਿਛਲੀ ਖ਼ਬਰ ਹੜਤਾਲ ਖ਼ਤਮ ਕਰਨ ਸਮੇਂ ਮੇਅਰ ਪਦਮਜੀਤ ਮਹਿਤਾ ਨੂੰ ਮੰਗ-ਪੱਤਰ ਸੌਂਪਦੇ ਹੋਏ ਸਫ਼ਾਈ ਸੇਵਕ ਯੂਨੀਅਨ ਆਗੂ। ਹੜਤਾਲ ਖ਼ਤਮ, ਮੁੜ ਕ... ਅਗਲੀ ਖ਼ਬਰ ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡਦੇ ਹੋਏ ਸਕੂਲ ਸਟਾਫ਼। ਗਰਮ ਰੁੱਤ ਜ਼ੋਨ ਪੱਧਰੀ ਟੂਰਨਾਮੈਂਟ ਵਿਚ ਸਰਕਾਰੀ ਸੈਕੰਡਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।