07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਰਾਜੀਵ ਸਿੰਗਲਾ ਨੇ ਤੁਲਸੀ ਦੇ 108 ਪੌਦੇ ਮੁਫ਼ਤ ਵੰਡ ਕੇ ਮਨਾਇਆ ਜਨਮ ਦਿਨ

ਅਜੀਤ ਡੈਸਕ 11-07-2026
ਜੈਤੋ, 10 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਭਾਰਤ ਮਾਤਾ ਅਭਿਨੰਦਨ ਸੰਗਠਨ ਦੇ ਖਜ਼ਾਨਚੀ ਰਾਜੀਵ ਸਿੰਗਲਾ ਨੇ ਸ਼੍ਰੀ ਪੰਚਾਇਤੀ ਗਊਸ਼ਾਲਾ ਆਉਣ ਵਾਲੇ ਸ਼ਰਧਾਲੂਆਂ ਨੂੰ ਤੁਲਸੀ ਦੇ 108 ਪੌਦੇ ਮੁਫ਼ਤ ਵੰਡ ਕੇ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਮੌਜੂਦ ਸੰਗਠਨ ਦੇ ਸੂਬਾ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਕਿਹਾ ਕਿ ਤੁਲਸੀ ਦੇ ਪੌਦੇ ਮੁਫ਼ਤ ਵੰਡਣਾ ਵਾਤਾਵਰਣ ਸੁਰੱਖਿਆ ਅਤੇ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇਕ ਸੁੰਦਰ ਅਤੇ ਅਰਥਪੂਰਨ ਵਿਚਾਰ ਹੈ। ਸੰਗਠਨ ਦੇ ਸਥਾਨਕ ਪ੍ਰਧਾਨ ਕਸ਼ਮੀਰੀ ਲਾਲ ਗਰਗ ਨੇ ਕਿਹਾ ਕਿ ਤੁਲਸੀ ਦੇ ਪੌਦੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਸ਼੍ਰੀ ਸਾਈਂ ਧਾਮ ਮੰਦਰ ਦੇ ਪੁਜਾਰੀ ਪੰਡਿਤ ਕੁਲਵਿੰਦਰ ਸ਼ਰਮਾ ਨੇ ਕਿਹਾ ਕਿ ਤੁਲਸੀ ਨਾ ਸਿਰਫ਼ ਇਕ ਪਵਿੱਤਰ ਪੌਦਾ ਹੈ, ਸਗੋਂ ਇਹ ਤੁਹਾਡੀ ਸਿਹਤ ਅਤੇ ਜੀਵਨ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਮੌਕੇ ਰਾਜੀਵ ਸਿੰਗਲਾ, ਪੰਡਿਤ ਕੁਲਵਿੰਦਰ ਸ਼ਰਮਾ, ਰੀਤੂ ਸਿੰਗਲਾ, ਰਿਸ਼ਮਾ ਗਰਗ, ਖੁਸ਼ੀ ਅਤੇ ਕੇਸ਼ਵ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰ ਦੇ ਲਾਰਿਆਂ ਤੋਂ ਅੱਕੇ ਨਰੇਗਾ ਮੁਲਾਜ਼ਮਾਂ ਵਲੋਂ ਸਰਕਾਰ ਦੇ ਵਾਅਦਿਆਂ ਦੀ ਪੰਡ ਸਾੜੀ ਅਗਲੀ ਖ਼ਬਰ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।