26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਭਾਰਤ ਵਿਕਾਸ ਪ੍ਰੀਸ਼ਦ ਜੈਤੋ ਨੇ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ, ਬਿਊਟੀ ਕਿੱਟਾਂ ਤੇ ਸਰਟੀਫਿਕੇਟ ਵੰਡੇ

ਜੈਤੋ, 25 ਅਗਸਤ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਦੇ ਸਰਪ੍ਰਸਤ ਮੋਹਨ ਲਾਲ ਸਿੰਗਲਾ ਅਤੇ ਪ੍ਰਧਾਨ ਰੁਲੀਆ ਰਾਮ ਸਿੰਗਲਾ ਗਿੱਜੀ ਵਾਲਾ ਪਿ੍ਰੰਟਿੰਗ ਪ੍ਰੈਸ ਵਾਲੇ ਦੀ ਰਹਿਨੁਮਾਈ ਹੇਠ ਪ੍ਰੀਸ਼ਦ ਭਵਨ ਜੈਤੋ ਵਿਖੇ ਚੱਲ ਰਹੇ ਸਿਲਾਈ ਸੈਂਟਰ ਅਤੇ ਬਿਊਟੀ ਕੇਅਰ ਸੈਂਟਰ ਦੇ 6 ਮਹੀਨੇ ਦਾ ਕੋਰਸ ਕਰ ਚੁੱਕੀਆਂ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਅਤੇ ਬਿਊਟੀ ਕਿੱਟਾਂ ਅਤੇ ਸਰਟੀਫਿਕੇਟ ਵੰਡੇ ਗਏ। ਜੈਤੋ ਸ਼ਹਿਰ ਦੇ ਉੱਘੇ ਉਦਯੋਗਪਤੀ ਅਤੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੇ ਜਰਨਲ ਸਕੱਤਰ ਮਦਨ ਲਾਲ ਗੋਇਲ ਅਤੇ ਉਨ੍ਹਾਂ ਦੀ ਧਰਮ ਪਤਨੀ ਨੀਰਾ ਗੋਇਲ ਵਿਸ਼ੇਸ਼ ਤੌਰ ’ਤੇ ਪ੍ਰੀਸ਼ਦ ਭਵਨ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਕਰ ਕਮਲਾਂ ਨਾਲ ਮਸ਼ੀਨਾਂ ਬਿਊਟੀ ਕਿੱਟਾਂ ਤੇ ਸਰਟੀਫਿਕੇਟ ਵੰਡੇ।

ਅਜੀਤ ਡੈਸਕ 26-08-2026
ਜੈਤੋ, 25 ਅਗਸਤ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਦੇ ਸਰਪ੍ਰਸਤ ਮੋਹਨ ਲਾਲ ਸਿੰਗਲਾ ਅਤੇ ਪ੍ਰਧਾਨ ਰੁਲੀਆ ਰਾਮ ਸਿੰਗਲਾ ਗਿੱਜੀ ਵਾਲਾ ਪਿ੍ਰੰਟਿੰਗ ਪ੍ਰੈਸ ਵਾਲੇ ਦੀ ਰਹਿਨੁਮਾਈ ਹੇਠ ਪ੍ਰੀਸ਼ਦ ਭਵਨ ਜੈਤੋ ਵਿਖੇ ਚੱਲ ਰਹੇ ਸਿਲਾਈ ਸੈਂਟਰ ਅਤੇ ਬਿਊਟੀ ਕੇਅਰ ਸੈਂਟਰ ਦੇ 6 ਮਹੀਨੇ ਦਾ ਕੋਰਸ ਕਰ ਚੁੱਕੀਆਂ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਅਤੇ ਬਿਊਟੀ ਕਿੱਟਾਂ ਅਤੇ ਸਰਟੀਫਿਕੇਟ ਵੰਡੇ ਗਏ। ਜੈਤੋ ਸ਼ਹਿਰ ਦੇ ਉੱਘੇ ਉਦਯੋਗਪਤੀ ਅਤੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੇ ਜਰਨਲ ਸਕੱਤਰ ਮਦਨ ਲਾਲ ਗੋਇਲ ਅਤੇ ਉਨ੍ਹਾਂ ਦੀ ਧਰਮ ਪਤਨੀ ਨੀਰਾ ਗੋਇਲ ਵਿਸ਼ੇਸ਼ ਤੌਰ ’ਤੇ ਪ੍ਰੀਸ਼ਦ ਭਵਨ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਕਰ ਕਮਲਾਂ ਨਾਲ ਮਸ਼ੀਨਾਂ ਬਿਊਟੀ ਕਿੱਟਾਂ ਤੇ ਸਰਟੀਫਿਕੇਟ ਵੰਡੇ। ਇਸ ਮੌਕੇ ਮਦਨ ਲਾਲ ਗੋਇਲ ਨੇ ਪ੍ਰੀਸ਼ਦ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਗੈਸਟ ਆਫ ਓਨਰ ਰਾਜ ਕੁਮਾਰ ਸ਼ਰਮਾ ਸਨ ਜਿਨ੍ਹਾਂ ਨੇ ਪ੍ਰੀਸ਼ਦ ਦੇ ਕੰਮਾਂ ਨੂੰ ਦੇਖ ਕੇ ਖੁਸ਼ ਹੋ ਕੇ ਵਿਤੀ ਸਹਾਇਤਾ ਵੀ ਦਿੱਤੀ। ਇਸ ਮੌਕੇ ਸੈਕਟਰੀ ਸੰਧਾਦਸ਼ੂ ਜਿੰਦਲ, ਕੈਸ਼ੀਅਰ ਕ੍ਰਿਸ਼ਨ ਮਿੱਤਲ, ਆਲ ਪ੍ਰੋਜੈਕਟ ਚੇਅਰਮੈਨ ਸੁਨੀਲ ਕੁਮਾਰ ਸਿੰਗਲਾ, ਸਟੇਟ ਮੈਂਬਰ ਵਿਜੇ ਕੁਮਾਰ ਸਿੰਗਲਾ ਬਿਸ਼ਨੰਦੀ ਵਾਲੇ, ਸਟੇਟ ਮੈਂਬਰ ਪ੍ਰਹਲਾਦ ਰਾਏ ਗਰਗ, ਸਟੇਟ ਮੈਂਬਰ ਸੰਜੇ ਮਿੱਤਲ, ਮੋਹਨ ਲਾਲ ਜਿੰਦਲ, ਸੁਰਿੰਦਰ ਮਹੇਸ਼ਵਰੀ, ਪੰਕਜ ਸ਼ਰ ਮਾ, ਜਗਦੀਸ਼ ਬਾਂਸਲ, ਯੋਗੇਸ਼ ਬੰਸਲ, ਪ੍ਰਵੀਨ ਕਾਂਸਲ, ਭਾਰਤ ਬਾਂਸਲ, ਨਰੇਸ਼ ਗੋਇਲ, ਅਮਨ ਅਰੋੜਾ, ਡਾਕਟਰ ਜਸਬੀਰ ਸਿੰਘ ਧਾਰੀਵਾਲ, ਜਸਵੰਤ ਰਾਏ, ਭਾਰਤ ਬਾਂਸਲ, ਲੇਡੀਜ ਵਿੰਗ ’ਚੋਂ ਪਾਰਲਰ ਇੰਚਾਰਜ ਅੰਜੂ ਮਿੱਤਲ, ਰੇਨੂ ਗਰਗ, ਮਨੀਸ਼ਾ ਬਿੰਦਲ, ਧਨੂਜਾ ਬਾਂਸਲ, ਪਾਰਲਰ ਟੀਚਰ ਭਾਵਨਾ, ਸਿਲਾਈ ਟੀਚਰ ਪ੍ਰੀਆ ਆਦਿ ਮੌਜੂਦ ਸਨ। ਇਹ ਜਾਣਕਾਰੀ ਪ੍ਰੀਸ਼ਦ ਦੇ ਪੀ.ਆਰ.ਓ ਰਿੰਕੂ ਬਿੰਦਲ ਨੇ ਦਿੱਤੀ।
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵਲੋਂ ਮਠਿਆਈਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ-ਕੁਝ ਸੈਂਪਲ ਵੀ ਭਰੇ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ 1 ਤੋਂ 7 ਸਤੰਬਰ ਤੱਕ ਚੰਡੀਗੜ੍ਹ ਦਿੱਤਾ ਜਾਵੇਗਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।