14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮਲੋਟ ਕਾਂਗਰਸ ਵਲੋਂ ਸੀਨੀਅਰ ਆਗੂ ਹੈਪੀ ਖੇੜਾ ਦਾ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 31-05-2026
ਮਲੋਟ, 30 ਮਈ (ਪਾਟਿਲ)-ਸਥਾਨਕ ਕਾਂਗਰਸ ਲੀਡਰਸ਼ਿਪ ਅਤੇ ਵਰਕਰਾਂ ਵਲੋਂ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਤੋਂ ਪੁੱਜੇ ਸੀਨੀਅਰ ਕਾਂਗਰਸੀ ਆਗੂ ਹੈਪੀ ਖੇੜਾ ਦਾ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਬਿਹਤਰੀਨ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਚੋਣਾਂ ਦੌਰਾਨ ਸਮੁੱਚੇ ਸ਼ਹਿਰ ਦੇ ਕਾਂਗਰਸੀਆਂ ਨੂੰ ਇਕ ਸੂਤਰ ਵਿਚ ਪਰੋ ਕੇ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਸਮੁੱਚੀ ਲੀਡਰਸ਼ਿਪ ਵਲੋਂ ਉਨ੍ਹਾਂ ਦਾ ਉਚੇਚਾ ਧੰਨਵਾਦ ਵੀ ਕੀਤਾ ਗਿਆ | ਜ਼ਿਕਰਯੋਗ ਹੈ ਕਿ ਚੋਣਾਂ ਦੌਰਾਨ ਨਾਮਜ਼ਦਗੀਆਂ ਭਰਨ ਵੇਲੇ ਤੋਂ ਹੀ ਸ਼ਹਿਰ ਵਿਚ ਸਿਆਸੀ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਸੀ | ਇਸ ਵਿਵਾਦਿਤ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖ਼ੁਦ ਵਿਸ਼ੇਸ਼ ਤੌਰ 'ਤੇ ਮਲੋਟ ਵਿਚ ਸ਼ਿਰਕਤ ਕੀਤੀ ਸੀ | ਇਸ ਨਾਜ਼ੁਕ ਸਥਿਤੀ ਨੂੰ ਸੁਲਝਾਉਣ ਤੇ ਸਥਿਤੀ 'ਤੇ ਕਾਬੂ ਪਾਉਣ ਲਈ ਪੰਜਾਬ ਕਾਂਗਰਸ ਭਵਨ ਵਲੋਂ ਹੈਪੀ ਖੇੜਾ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤਾ ਗਿਆ ਸੀ | ਉਨ੍ਹਾਂ ਆਪਣੇ ਪੁਰਾਣੇ ਸਿਆਸੀ ਤਜ਼ਰਬਿਆਂ ਅਤੇ ਉਚੀ ਸੂਝ-ਬੂਝ ਦਾ ਪ੍ਰਦਰਸ਼ਨ ਕਰਦਿਆਂ ਸ਼ਹਿਰ ਦੇ ਕਾਂਗਰਸੀਆਂ ਨੂੰ ਇਕਮੁੱਠ ਕੀਤਾ, ਜਿਸ ਸਦਕਾ ਪਾਰਟੀ ਸ਼ਾਨਦਾਰ ਨਤੀਜੇ ਹਾਸਿਲ ਕਰਨ ਵਿਚ ਸਫ਼ਲ ਰਹੀ | ਹੈਪੀ ਖੇੜਾ ਦੀ ਇਸ ਬਿਹਤਰ ਤੇ ਨਿਰਪੱਖ ਕਾਰਗੁਜ਼ਾਰੀ ਸਦਕਾ ਸਥਾਨਕ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਖ਼ੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਸੀ, ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਨਮਾਨ ਸਮਾਰੋਹ ਦੌਰਾਨ ਮੁੱਖ ਤੌਰ 'ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਮਾਸਟਰ ਜਸਪਾਲ ਸਿੰਘ, ਅਸ਼ਵਨੀ ਖੇੜਾ, ਨੱਥੂ ਰਾਮ ਗਾਂਧੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰਨਾਂ ਸੀਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕਰਕੇ ਹੈਪੀ ਖੇੜਾ ਹੋਰਾਂ ਦਾ ਨਿੱਘਾ ਸਨਮਾਨ ਕੀਤਾ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਤੇ ਮਿਹਨਤ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਭੂਆ-ਭਤੀਜੇ ਦੀ ਜਿੱਤ ਨਾਲ ਕਾਂਗਰਸੀਆਂ 'ਚ ਖ਼ੁਸ਼ੀ, ਵੱਡੇ ਫ਼ਰਕ ਨਾਲ ਵਿਰੋਧੀਆਂ ਨੂੰ ਹਰਾਇਆ ਅਗਲੀ ਖ਼ਬਰ ਜੇਕਰ 'ਆਪ' ਕਮੇਟੀ ਬਣਾਉਣ ਲਈ ਕੌਂਸਲਰਾਂ ਦੀ ਖ਼ਰੀਦੋ-ਫ਼ਰੋਖ਼ਤ ਕਰਦੀ ਹੈ ਤਾਂ ਬਹੁਤ ਮੰਦਭਾਗਾ ਹੋਵੇਗਾ-ਹਰਪ੍ਰੀਤ ਸਿੰਘ ਕੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।