14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਦੇ ਕੌਣ ਬਣਨਗੇ ਪ੍ਰਧਾਨ, ਵੱਖ-ਵੱਖ ਨਾਵਾਂ ਦੀ ਸ਼ਹਿਰ 'ਚ ਚਰਚਾ <br/>

ਅਜੀਤ ਡੈਸਕ 31-05-2026
ਸ੍ਰੀ ਮੁਕਤਸਰ ਸਾਹਿਬ, 30 ਮਈ (ਰਣਜੀਤ ਸਿੰਘ ਢਿੱਲੋਂ)-ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ 31 ਵਾਰਡਾਂ ਵਿਚੋਂ 22 ਵਾਰਡਾਂ ਵਿਚ ਜਿੱਤ ਹਾਸਿਲ ਕਰਕੇ ਪੂਰਨ ਬਹੁਮਤ ਹਾਸਿਲ ਕਰ ਗਈ ਹੈ | ਆਮ ਆਦਮੀ ਪਾਰਟੀ ਦੇ 22 ਕੌਂਸਲਰਾਂ ਵਿਚੋਂ ਕੌਣ ਪ੍ਰਧਾਨ ਬਣੇਗਾ, ਇਸ ਦੀ ਚਰਚਾ ਹੁਣ ਸ਼ਹਿਰ ਵਿਚ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ | ਚੱਲ ਰਹੀਆਂ ਵੱਖ-ਵੱਖ ਚਰਚਾਵਾਂ ਅਨੁਸਾਰ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੀ ਜੇਤੂ ਰਹੀ ਉਮੀਦਵਾਰ ਯੋਗਿਤਾ ਗੁੰਬਰ ਪਤਨੀ ਵਿੱਕੀ ਗੁੰਬਰ, ਵਾਰਡ ਨੰਬਰ 16 ਤੋਂ ਜੇਤੂ ਰਹੇ ਵਿੱਕੀ ਕੁਮਾਰ, ਵਾਰਡ ਨੰਬਰ 12 ਤੋਂ ਜੇਤੂ ਰਹੇ ਉਮੀਦਵਾਰ ਗੁਰਪ੍ਰੀਤ ਸਿੰਘ ਬਰਾੜ, ਵਾਰਡ ਨੰਬਰ 14 ਇਸਤਰੀ ਜਨਰਲ ਤੋਂ ਜੇਤੂ ਰਹੇ ਹਰਜੀਤ ਕੌਰ ਬਰਾੜ, ਵਾਰਡ ਨੰਬਰ 22 ਜਨਰਲ ਸੀਟ ਤੋਂ ਜੇਤੂ ਰਹੇ ਸੁਖਜਿੰਦਰ ਸਿੰਘ ਬਬਲੂ ਬਰਾੜ, ਵਾਰਡ ਨੰਬਰ 14 ਐੱਸ.ਸੀ. ਸੀਟ ਤੋਂ ਦੂਜੀ ਵਾਰ ਕੌਂਸਲਰ ਬਣੇ ਹਰਦੀਪ ਸਿੰਘ ਕਾਲਾ, ਵਾਰਡ ਨੰਬਰ 18 ਤੋਂ ਜੇਤੂ ਰਹੇ ਰਾਮ ਸਿੰਘ ਪੱਪੀ ਅਤੇ ਵਾਰਡ ਨੰਬਰ 6 ਤੋ ਜੇਤੂ ਰਹੇ ਉਮੀਦਵਾਰ ਰਵਿੰਦਰ ਕੁਮਾਰ ਰਿੰਕੂ ਬਾਂਸਲ ਦੇ ਨਾਵਾਂ ਦੀ ਚਰਚਾ ਸ਼ਹਿਰ ਵਿਚ ਚੱਲ ਰਹੀ ਹੈ | ਇਹ ਤਾਂ ਸਮਾਂ ਹੀ ਦੱਸੇਗਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸੱਜਦਾ ਹੈ | ਜਦੋਂ ਇਸ ਸੰਬੰਧੀ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਈਕਮਾਂਡ ਦੇ ਸਲਾਹ ਮਸ਼ਵਰੇ ਅਨੁਸਾਰ ਤੇ ਸਭ ਦੀ ਸਹਿਮਤੀ ਨਾਲ ਹੀ ਸਾਰੇ ਪੱਖ ਸੋਚ ਕੇ ਪ੍ਰਧਾਨਗੀ ਸੰਬੰਧੀ ਫ਼ੈਸਲਾ ਲਿਆ ਜਾਵੇਗਾ | ਸਾਡਾ ਮਕਸਦ ਸ਼ਹਿਰ ਦਾ ਸਮੁੱਚਾ ਬਹੁਪੱਖੀ ਵਿਕਾਸ ਕਰਵਾਉਣਾ ਹੈ | ਸਾਰੇ ਸ਼ਹਿਰ ਵਾਸੀ ਹੀ ਸਾਡੇ ਚਹੇਤੇ ਹਨ |

ਪਿਛਲੀ ਖ਼ਬਰ ਮਲੋਟ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿਆਸੀ ਮਾਹੌਲ ਗਰਮਾਇਆ ਅਗਲੀ ਖ਼ਬਰ ਮਲੋਟ ਦੇ ਵਾਰਡ ਨੰਬਰ 5 ਤੋਂ 'ਆਪ' ਦੀ ਸੰਤੋਸ਼ ਗਗਨੇਜਾ ਨੇ ਮੁੜ ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।