07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵਾਤਾਵਰਨ ਨੂੰ ਬਚਾਉਣ ਲਈ ਸਾਬਕਾ ਸੈਨਿਕ ਕਰਨਗੇ ਉਪਰਾਲਾ-ਗੰਧੜ

ਅਜੀਤ ਡੈਸਕ 14-04-2026
ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਦਿਨੋਂ-ਦਿਨ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਤੇ ਵਧ ਰਹੀਆਂ ਭਿਆਨਕ ਬਿਮਾਰੀਆਂ ਬਹੁਤ ਚਿੰਤਾ ਦਾ ਵਿਸ਼ਾ ਹਨ | ਇਹ ਪ੍ਰਗਟਾਵਾ ਆਰਮੀ ਵੈਟਰਨਰਜ਼ ਵੈੱਲਫ਼ੇਅਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗੰਧੜ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਜਿੱਥੇ ਸਰਕਾਰਾਂ ਨੂੰ ਸੁਹਿਰਦ ਉਪਰਾਲੇ ਕਰਨ ਦੀ ਲੋੜ ਹੈ, ਉੱਥੇ ਲੋਕਾਂ ਨੂੰ ਵੀ ਇਕ ਲੋਕ ਲਹਿਰ ਬਣਾ ਕੇ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ | ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਤੋਂ ਇਲਾਵਾ ਵੱਧ ਤੋਂ ਵੱਧ ਬੂਟੇ ਲਾ ਕੇ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ | ਖ਼ੁਸ਼ੀਆਂ ਦੇ ਮੌਕੇ ਪਟਾਕੇ ਨਾ ਚਲਾਏ ਜਾਣ, ਸਗੋਂ ਰੋਸ਼ਨੀ ਕੀਤੀ ਜਾਵੇ | ਮਨੁੱਖ ਨੂੰ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ, ਜਿਸ ਨਾਲ ਪ੍ਰਦੂਸ਼ਣ ਫ਼ੈਲੇ, ਕਿਉਂਕਿ ਮਨੁੱਖਤਾ ਇਸ ਕਰਕੇ ਹੀ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆ ਰਹੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੀ ਵਰਖਾ ਰੁੱਤ ਸਮੇਂ ਯੂਨੀਅਨ ਵਲੋਂ ਸਾਬਕਾ ਸੈਨਿਕ ਵੀ ਵਾਤਾਵਰਨ ਨੂੰ ਬਚਾਉਣ ਲਈ ਉਪਰਾਲਾ ਕਰਨਗੇ ਅਤੇ ਸਾਂਝੀਆਂ ਥਾਵਾਂ 'ਤੇ ਬੂਟੇ ਲਗਾ ਕੇ ਉਨ੍ਹਾਂ ਦੇ ਪਾਲਣ-ਪੋਸ਼ਣ ਨੂੰ ਯਕੀਨੀ ਬਣਾਉਣਗੇ, ਤਾਂ ਜੋ ਹਰ ਪਾਸੇ ਹਰਿਆਲੀ ਹੋ ਸਕੇ | ਇਸ ਮੌਕੇ ਇਕਬਾਲ ਸਿੰਘ ਸਮਾਘ ਸ਼ਹਿਰੀ ਪ੍ਰਧਾਨ, ਮੇਜਰ ਸਿੰਘ ਰਿਟਾ. ਹੌਲਦਾਰ ਜ਼ਿਲ੍ਹਾ ਜਨਰਲ ਸਕੱਤਰ, ਬੋਹੜ ਸਿੰਘ ਮੋਦਲੇਵਾਲਾ ਬਲਾਕ ਪ੍ਰਧਾਨ ਦਿਹਾਤੀ, ਬਲਵਿੰਦਰ ਸਿੰਘ ਮੋਦਲੇਵਾਲਾ ਜ਼ਿਲ੍ਹਾ ਖ਼ਜ਼ਾਨਚੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਖ਼ਾਲਸਾ ਮਿਡਲ ਸਕੂਲ ਦਾ 8ਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਪੀ. ਸੀ. ਐਂਡ ਪੀ. ਐੱਨ. ਡੀ. ਟੀ. ਸੰਬੰਧੀ ਡਾਕਟਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।