06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਰਕਾਰੀ ਪ੍ਰਾਇਮਰੀ ਸਕੂਲ ਢੁੱਡੀ ਦੇ ਅੱਵਲ ਵਿਦਿਆਰਥੀ ਸਨਮਾਨਿਤ <br/>

ਅਜੀਤ ਡੈਸਕ 05-04-2026
ਫ਼ਰੀਦਕੋਟ, 4 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਪ੍ਰਾਇਮਰੀ ਸਕੂਲ ਢੁੱਡੀ ਵਿਖੇ ਪੜ੍ਹਾਈ 'ਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਸੇਵਾ ਮੁਕਤ ਪ੍ਰੋਫੈਸਰ ਜਤਿੰਦਰ ਸਿੰਘ ਸੰਧੂ ਤੇ ਸੁਖਦੀਪ ਕੌਰ ਢਿੱਲੋਂ ਪਤਨੀ ਸਵ: ਕੰਵਲਜੀਤ ਸਿੰਘ ਢਿੱਲੋਂ ਦੇ ਪਰਿਵਾਰਾਂ ਵਲੋਂ ਵਿਦਿਆਰਥੀਆਂ ਨੂੰ 11000 ਦੀ ਰਾਸ਼ੀ ਦੇ ਨਕਦ ਇਨਾਮ ਵੰਡੇ ਗਏ | ਸਕੂਲ ਮੁਖੀ ਮਹਿੰਦਰ ਸਿੰਘ ਨੇ ਸਭ ਦਾ ਸਵਾਗਤ ਕੀਤਾ | ਸਮਾਗਮ 'ਚ ਸਕੂਲ ਸਟਾਫ਼ ਤੇ ਪਤਵੰਤੇ ਸੱਜਣਾਂ ਵਲੋਂ ਪਹਿਲੀ ਤੋਂ ਪੰਜਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਕੀਰਤ ਸਿੰਘ ਸੰਧੂ, ਸਰਬਜੀਤ ਕੌਰ ਢਿੱਲੋਂ, ਡਾ. ਰਾਜਪਾਲ ਸਿੰਘ ਸੰਘਾ, ਰਮਨਜੀਤ ਕੌਰ, ਦਵਿੰਦਰ ਕੌਰ, ਮੰਗਾ ਸਿੰਘ, ਪਰਮਿੰਦਰ ਸਿੰਘ ਢਿੱਲੋਂ, ਪੰਚ ਰਾਜ ਕੁਮਾਰ ਕਟਾਰੀਆ, ਧਰਮਿੰਦਰ ਸਿੰਘ, ਸਤਵੰਤ ਸਿੰਘ, ਜਗਮੀਤ ਸਿੰਘ, ਕਮੇਟੀ ਚੇਅਰਪਰਸਨ ਕਿਰਨਦੀਪ ਕੌਰ, ਸਿਮਰਜੀਤ ਕੌਰ ਅਤੇ ਸੁਖਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਈ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ <br/> ਅਗਲੀ ਖ਼ਬਰ ਪੰਜਾਬੀ ਨਾਟਕ 'ਤੂੰ ਅਗਲਾ ਵਰਕਾ ਫ਼ੋਲ' ਦਾ ਮੰਚਨ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।