07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਵਿਵੇਕ ਸਕੂਲ ਬਰਗਾੜੀ ਵਿਖੇ ਬਸੰਤ ਪੰਚਮੀ ਮਨਾਈ

ਅਜੀਤ ਡੈਸਕ 25-01-2026
ਬਰਗਾੜੀ, 24 ਜਨਵਰੀ (ਲਖਵਿੰਦਰ ਸ਼ਰਮਾ)-ਵਿਵੇਕ ਸਕੂਲ ਬਰਗਾੜੀ ਵਿਖੇ ਬਸੰਤ ਪੰਚਮੀਂ ਦਾ ਤਿਉਹਾਰ ਪੂਰੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਪਿ੍ੰਸੀਪਲ ਸੋਨੀਆ ਸੇਠੀ ਨੇ ਸਮੂਹ ਬੱਚਿਆਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਇਸ ਤਿਉਹਾਰ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ | ਸਟਾਫ਼ ਅਤੇ ਬੱਚਿਆਂ ਨੇ ਗਿਆਨ ਸੰਗੀਤ ਅਤੇ ਕਲਾ ਦੀ ਮਾਂ ਸਰਸਵਤੀ ਦੀ ਪੀਲੇ ਫੁੱਲਾਂ ਨਾਲ ਪੂਜਾ ਅਰਚਨਾਂ ਕੀਤੀ | ਬੱਚਿਆਂ ਨੇ ਪੀਲੇ ਰੰਗ ਦੇ ਕੱਪੜੇ ਪਹਿਨ ਕੇ ਬਸੰਤ ਪੰਚਮੀਂ ਨਾਲ ਸੰਬੰਧਿਤ ਗੀਤ ਕਵਿਤਾਵਾਂ, ਨਾਚ ਆਦਿ ਪੇਸ਼ ਕੀਤੇ ਅਤੇ ਬੱਚਿਆਂ ਨੇ ਆਪਣੇ ਹੱਥੀਂ ਪਤੰਗਾਂ ਬਣਾ ਕੇ ਅਸਮਾਨ ਵਿਚ ਉਡਾਈਆਂ | ਬੱਚੇ ਆਪਣੇ ਘਰਾਂ ਤੋਂ ਪੀਲੇ ਰੰਗ ਦੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਸਕੂਲ ਲਿਆਏ ਅਤੇ ਸਮੂਹ ਬੱਚਿਆਂ ਨੇ ਰਲ ਮਿਲ ਕੇ ਆਪਣੇ ਪਕਵਾਨ ਖਾਧੇ | ਸਾਰੀਆਂ ਗਤੀਵਿਧੀਆਂ ਵਿਚ ਚੰਗੀ ਕਾਰਗੁਜਾਰੀ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਸੋਨੀਆ ਸੇਠੀ ਨੇ ਦੱਸਿਆ ਕਿ ਇਸ ਦਿਨ ਤੋਂ ਰੁੱਤ ਬਦਲਦੀ ਹੈ ਅਤੇ ਸਰਦੀ ਘਟਣੀ ਸ਼ੁਰੂ ਹੋ ਜਾਂਦੀ ਹੈ | ਪੌਦੇ ਨਵੇਂ ਸਿਰੇ ਤੋਂ ਫੁੱਟਣੇ ਸੁਰੂ ਹੋ ਜਾਂਦੇ ਹਨ | ਇਸ ਮੌਕੇ ਸਕੂਲ ਕੋਆਰਡੀਨੇਟਰ ਅਮਰਜੀਤ ਕੌਰ, ਗਗਨਦੀਪ ਕੌਰ, ਸਮੂਹ ਸਟਾਫ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਲਾਨਾ ਅਥਲੈਟਿਕ ਮੀਟ ਕਰਵਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਬਸੰਤ ਪੰਚਮੀ 'ਤੇ 'ਸੁਰੱਖਿਅਤ ਜਸ਼ਨ ਅਤੇ ਰਚਨਾਤਮਕ' ਗਤੀਵਿਧੀਆਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।