ਸਾਨੂੰ ਬਿਨਾਂ ਸ਼ੋਰ ਸ਼ਰਾਬੇ ਪ੍ਰਦੂਸ਼ਣ ਰਹਿਤ ਤੇ ਸਾਦਗੀ ਨਾਲ ਤਿਉਹਾਰ ਮਨਾਉਣੇ ਚਾਹੀਦੇ ਹਨ- ਡਾ. ਪੱਪੀ, ਤੇਜੀ ਰੋਹਟਾ
ਨਾਭਾ, 25 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਤਿਉਹਾਰਾਂ ਦੇ ਮੱਦੇਨਜ਼ਰ ਸਮੁੱਚੀ ਲੋਕਾਈ ਨੂੰ ਅਪੀਲ ਕਰਦੇ ਹੋਏ ਡਾ. ਪਵਨ ਕੁਮਾਰ ਪੱਪੀ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਬਰ ਤੇਜਿੰਦਰ ਸਿੰਘ ਤੇਜੀ ਰੋਹਟਾ ਸਮਾਜ ਸੇਵੀ ਨੇ ਕਿਹਾ ਫੋਕੀ ਚਕਾਚੌਂਧ ਤੋਂ ਦੂਰ ਰਹਿੰਦਿਾਂ ਸਾਨੂੰ ਸਾਰਿਾਂ ਨੂੰ ਪ੍ਰਦੂਸ਼ਣ ਰਹਿਤ ਅਤੇ ਬਿਨਾ ਸ਼ੋਰ ਸ਼ਰਾਬੇ ਤੋਂ ਸਾਦਗੀ ਨਾਲ ਰਲ ਮਿਲ ਕੇ ਸਾਰੇ ਹੀ ਤਿਉਹਾਰ ਮਨਾਉਣੇ ਚਾਹੀਦੇ ਹਨ ਕਿਉਂ ਜੋ ਸਾਡੇ ਦੇਸ਼ ਦੇ ਸਾਰੇ ਹੀ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ।
ਸਮਾਜ ਸੇਵੀ ਤੇਜਿੰਦਰ ਸਿੰਘ ਤੇਜੀ ਰੋਹਟਾ ਅਤੇ ਡਾਕਟਰ ਪਵਨ ਕੁਮਾਰ ਪੱਪੀ।
26-10-2026