ਆਬਾਕਾਰੀ ਵਿਭਾਗ ਦੀ ਟੀਮ ਨੇ ਢਾਬਿਆਂ ਅਤੇ ਸਟੋਰਾਂ ਦੀ ਕੀਤੀ ਜਾਂਚ
ਬਨੂੜ, 24 ਅਕਤੂਬਰ (ਭੁਪਿੰਦਰ ਸਿੰਘ)-ਤਿਉਹਾਰਾਂ ਦੇ ਮੱਦੇਨਜਰ ਅੱਜ ਆਬਾਕਾਰੀ ਵਿਭਾਗ ਨੇ ਸਹਾਇਕ ਕਮਿਸ਼ਨਰ ਅਸ਼ੋਕ ਚਲੋਤਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਈਟੀਓ ਦੀਵਾਨ ਚੰਦ ਸ਼ਰਮਾ ਦੀ ਅਗਵਾਈ ਹੇਠ ਸ਼ਰਾਬ ਦੇ ਗੁਦਾਮਾਂ, ਢਾਬਿਆਂ, ਭੱਠਿਆਂ, ਪਟਰੋਲ ਪੰਪਾਂ ਤੇ ਸੁੰਨੀਪਾਈ ਥਾਵਾਂ ਦੀ ਅਚਨਚੇਤ ਜਾਂਚ ਕੀਤੀ ਅਤੇ ਭੱਠਿਆਂ ਤੇ ਕੰਮ ਕਰਦੇ ਮਜਦੂਰਾਂ ਨੂੰ ਨਜਾਇਜ ਤੇ ਗੈਰ ਪ੍ਰਵਾਨਿਤ ਸ਼ਰਾਬ ਨਾਲ ਜੁੜੇ ਗੰਭੀਰ ਸਿਹਤ ਖਤਰਿਆਂ ਬਾਰੇ ਜਾਗਰੂਕ ਕੀਤਾ। ਖਰੜ ਸਰਕਲ ਦੇ ਆਬਾਕਾਰੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ ਸ਼ਰਾਬ ਦੇ ਠੇਕਿਆਂ, ਸਟੋਰਜ਼, ਢਾਬੇ, ਸੈੱਲਰ, ਪਟਰੋਲ ਪੰਪ ਤੇ ਭੱਠਿਆਂ ਦੀ ਜਾਂਚ ਕੀਤੀ ਗਈ ਅਤੇ ਨਜਾਇਜ਼ ਸ਼ਰਾਬ ਦੀ ਵਰਤੋਂ ਤੇ ਵਿਕਰੀ ਦਾ ਵੀ ਨਿਰਿਖਣ ਕੀਤਾ ਗਿਆ।
ਬਨੂੜ, 24 ਅਕਤੂਬਰ (ਭੁਪਿੰਦਰ ਸਿੰਘ)-ਤਿਉਹਾਰਾਂ ਦੇ ਮੱਦੇਨਜਰ ਅੱਜ ਆਬਾਕਾਰੀ ਵਿਭਾਗ ਨੇ ਸਹਾਇਕ ਕਮਿਸ਼ਨਰ ਅਸ਼ੋਕ ਚਲੋਤਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਈਟੀਓ ਦੀਵਾਨ ਚੰਦ ਸ਼ਰਮਾ ਦੀ ਅਗਵਾਈ ਹੇਠ ਸ਼ਰਾਬ ਦੇ ਗੁਦਾਮਾਂ, ਢਾਬਿਆਂ, ਭੱਠਿਆਂ, ਪਟਰੋਲ ਪੰਪਾਂ ਤੇ ਸੁੰਨੀਪਾਈ ਥਾਵਾਂ ਦੀ ਅਚਨਚੇਤ ਜਾਂਚ ਕੀਤੀ ਅਤੇ ਭੱਠਿਆਂ ਤੇ ਕੰਮ ਕਰਦੇ ਮਜਦੂਰਾਂ ਨੂੰ ਨਜਾਇਜ ਤੇ ਗੈਰ ਪ੍ਰਵਾਨਿਤ ਸ਼ਰਾਬ ਨਾਲ ਜੁੜੇ ਗੰਭੀਰ ਸਿਹਤ ਖਤਰਿਆਂ ਬਾਰੇ ਜਾਗਰੂਕ ਕੀਤਾ। ਖਰੜ ਸਰਕਲ ਦੇ ਆਬਾਕਾਰੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ ਸ਼ਰਾਬ ਦੇ ਠੇਕਿਆਂ, ਸਟੋਰਜ਼, ਢਾਬੇ, ਸੈੱਲਰ, ਪਟਰੋਲ ਪੰਪ ਤੇ ਭੱਠਿਆਂ ਦੀ ਜਾਂਚ ਕੀਤੀ ਗਈ ਅਤੇ ਨਜਾਇਜ਼ ਸ਼ਰਾਬ ਦੀ ਵਰਤੋਂ ਤੇ ਵਿਕਰੀ ਦਾ ਵੀ ਨਿਰਿਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟੀਮ ਨੇ ਸ਼ਰਾਬ ਦੀ ਸੰਭਾਵਿਤ ਸਟੋਰੇਜ਼ ਤੇ ਕਈ ਸੁੰਨਸਾਨ ਬਿਲਡਿੰਗਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਟੀਮ ਨੇ ਭੱਠਿਆਂ ਤੇ ਕੰਮ ਕਰਦੇ ਮਜਦੂਰਾਂ ਨੂੰ ਨਜਾਇਜ ਸ਼ਰਾਬ ਤੇ ਸਿਹਤ ਉੱਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਅਤੇ ਨਜਾਇਜ ਸ਼ਰਾਬ ਦੀ ਵਿਕਰੀ ਬਾਰੇ ਵਿਭਾਗ ਨੂੰ ਜਾਣੂ ਕਰਾਉਣ ਲਈ ਮੁਬਾਇਲ ਨੰਬਰ ਜਾਰੀ ਕੀਤੇ ਗਏ। ਉਨ੍ਹਾਂ ਇਲਾਕੇ ਵਿਚ ਕਿਸੇ ਵੀ ਸ਼ੱਕੀ ਗਤੀਵਿਧੀ, ਨਾਜਾਇਜ਼ ਸਟੋਰੇਜ ਜਾਂ ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ ਬਾਰੇ ਤੁਰੰਤ ਸੂਚਿਤ ਕਰਨ ਦੀ ਅਪੀਲ ਕੀਤੀ ਗਈ।