05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ 8 ਤੇ 11 ਸਤੰਬਰ ਨੂੰ ਵਿਧਾਨ ਸਭਾ ਚੋਣ ਹਲਕਿਆਂ ’ਚ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਦਾ ਕਰਨਗੇ ਦੌਰਾ

ਪਟਿਆਲਾ, 4 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਭਾਰਤ ਚੋਣ ਕਮਿਸ਼ਨ ਵਲੋਂ ਸਪੈਸ਼ਲ ਇੰਨਟੈਨਸਿਵ ਰਵੀਜ਼ਨ ਦੇ ਦੂਜੇ ਪੜ੍ਹਾਅ ਨੋਟਿਸ ਫੇਜ/ਦਾਅਵੇ ਅਤੇ ਇੰਤਰਾਜ਼ਾ ਦੇ ਨਿਪਟਾਰੇ ਦੇ ਕੰਮ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਜ਼ਿਲ੍ਹੇ ਲਈ ਲਗਾਏ ਗਏ ਰੋਲ ਅਬਜ਼ਰਵਰ, ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵਿਨੈ ਬੁਬਲਾਨੀ ਵੱਲੋਂ 8 ਅਤੇ 11 ਸਤੰਬਰ 2026 ਨੂੰ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਦਾ ਦੌਰਾ ਕੀਤਾ ਜਾਣਾ ਹੈ। ਰੋਲ ਅਬਜ਼ਰਵਰ ਦੇ ਦਫ਼ਤਰ ਵੱਲੋਂ ਇਹ ਵਿਸ਼ੇਸ ਤੌਰ ‘ਤੇ ਸੂਚਿਤ ਕੀਤਾ ਗਿਆ ਹੈ ਕਿ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੇ ਸਮੇਂ ਦੌਰਾਨ ਰੋਜ਼ਾਨਾ ਕੰਮ-ਕਾਜ ਵਾਲੇ ਦਿਨ ਸ਼ਾਮ 4.

ਅਜੀਤ ਡੈਸਕ 05-09-2026
ਪਟਿਆਲਾ, 4 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਭਾਰਤ ਚੋਣ ਕਮਿਸ਼ਨ ਵਲੋਂ ਸਪੈਸ਼ਲ ਇੰਨਟੈਨਸਿਵ ਰਵੀਜ਼ਨ ਦੇ ਦੂਜੇ ਪੜ੍ਹਾਅ ਨੋਟਿਸ ਫੇਜ/ਦਾਅਵੇ ਅਤੇ ਇੰਤਰਾਜ਼ਾ ਦੇ ਨਿਪਟਾਰੇ ਦੇ ਕੰਮ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਜ਼ਿਲ੍ਹੇ ਲਈ ਲਗਾਏ ਗਏ ਰੋਲ ਅਬਜ਼ਰਵਰ, ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵਿਨੈ ਬੁਬਲਾਨੀ ਵੱਲੋਂ 8 ਅਤੇ 11 ਸਤੰਬਰ 2026 ਨੂੰ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਦਾ ਦੌਰਾ ਕੀਤਾ ਜਾਣਾ ਹੈ। ਰੋਲ ਅਬਜ਼ਰਵਰ ਦੇ ਦਫ਼ਤਰ ਵੱਲੋਂ ਇਹ ਵਿਸ਼ੇਸ ਤੌਰ ‘ਤੇ ਸੂਚਿਤ ਕੀਤਾ ਗਿਆ ਹੈ ਕਿ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੇ ਸਮੇਂ ਦੌਰਾਨ ਰੋਜ਼ਾਨਾ ਕੰਮ-ਕਾਜ ਵਾਲੇ ਦਿਨ ਸ਼ਾਮ 4.00 ਵਜੇ ਤੋਂ ਲੈ ਕੇ 5.00 ਵਜੇ (ਸਿਵਾਏ ਮਿਤੀ 08.09.2026 ਅਤੇ 11.09.2026) ਤੱਕ ਰਾਜਨੀਤਿਕ ਪਾਰਟੀਆਂ, ਆਮ ਪਬਲਿਕ/ਵੋਟਰਾਂ ਪਾਸੋਂ ਇਸ ਕੰਮ ਸਬੰਧੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਸੁਣਨ ਜਾ ਸੁਝਾਅ ਲੈਣ ਸਬੰਧੀ ਉਪਲੱਬਧ ਰਹਿਣਗੇ। ਇਸ ਤੋਂ ਇਲਾਵਾ ਕੋਈ ਸ਼ਿਕਾਇਤ ਜਾਂ ਸੁਝਾਅ ਦੇਣ ਸਬੰਧੀ ਉਨ੍ਹਾਂ ਦੇ ਦਫ਼ਤਰ ਦੇ ਟੈਲੀਫੋਨ ਨੰਬਰ 0175-2970029 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਰੋਲ ਅਬਜ਼ਰਵਰ-ਕਮ-ਕਮਿਸ਼ਨਰ ਪਟਿਆਲਾ ਮੰਡਲ ਸ੍ਰੀ ਵਿਨੈ ਬੁਬਲਾਨੀ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਦੇ ਦੌਰੇ ਕਰਨ ਦੌਰਾਨ ਉਹ 08 ਸਤੰਬਰ ਨੂੰ ਸਵੇਰੇ 10:30 ਵਜੇ ਐਸ. ਡੀ. ਐਮ. ਦਫ਼ਤਰ, ਰਾਜਪੁਰਾ, ਮਿਨੀ ਸਕੱਤਰੇਤ, ਦੁਪਹਿਰ 12:30 ਵਜੇ ਐਸ. ਡੀ. ਐਮ. ਦਫ਼ਤਰ, ਦੂਧਨਸਾਧਾਂ, ਦੁਪਹਿਰ 03:00 ਵਜੇ ਐਸ ਡੀ ਐਮ, ਪਟਿਆਲਾ, ਦਫ਼ਤਰ ਪਹਿਲੀ ਮੰਜਿਲ, ਬਲਾਕ-ਏ, ਮਿਨੀ ਸਕੱਤਰੇਤ, ਪਟਿਆਲਾ ਵਿਖੇ ਦੌਰਾ ਕਰਨਗੇ। ਇਸੇ ਤਰ੍ਹਾਂ 11 ਸਤੰਬਰ ਨੂੰ ਦੁਪਹਿਰ 12:00 ਵਜੇ ਪਟਿਆਲਾ ਦਿਹਾਤੀ ਹਲਕੇ ਦੇ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਤੀਸਰੀ ਮੰਜਿਲ, ਬਲਾਕ-ਏ, ਮਿਨੀ ਸਕੱਤਰੇਤ, ਪਟਿਆਲਾ ਵਿਖੇ, ਦੁਪਹਿਰ 01:00 ਵਜੇ ਐਸ.ਡੀ.ਐਮ., ਨਾਭਾ ਦਫ਼ਤਰ, ਦੁਪਹਿਰ 02:30 ਵਜੇ ਐਸ.ਡੀ.ਐਮ. ਦਫ਼ਤਰ ਸਮਾਣਾ ਵਿਖੇ ਅਤੇ ਸ਼ਾਮ 04:00 ਵਜੇ ਸ਼ੁਤਰਾਣਾ ਹਲਕੇ ਵਿੱਚ ਐਸ ਡੀ ਐਮ,ਦਫ਼ਤਰ ਪਾਤੜਾਂ ਦਾ ਦੌਰਾ ਕਰਕੇ ਜਾਇਜ਼ਾ ਲੈਣਗੇ ।
ਪਿਛਲੀ ਖ਼ਬਰ ਉੱਘੇ ਲੇਖਕ ਤੇ ਸਿੱਖਿਆ ਸ਼ਾਸਤਰੀ ਡਾ. ਵਿਦਵਾਨ ਸਿੰਘ ਸੋਨੀ ਦਾ ਦਿਹਾਂਤ ਪੰਜਾਬੀ ਵਿਚ ਭੌਤਿਕ ਵਿਗਿਆਨ ਨੂੰ ਪ੍ਰਚਲਿਤ ਕਰਨ... ਅਗਲੀ ਖ਼ਬਰ ਸਾਹਿਤ ਸਭਾ ਸਮਾਣਾ ਵਲੋਂ ‘ਸਤਰੰਗੀ ਕਾਵਿ ਫੁਲਵਾੜੀ’ ਕਿਤਾਬ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।