05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਟਿਆਲਾ ਕਬੱਡੀ ਲੀਗ ’ਚੋਂ ਬੈਸਟ ਰੇਡਰ ਬਣਨ ’ਤੇ ਵਿਸ਼ਾਲ ਸ਼ਰਮਾ ਦਾ ਸਨਮਾਨ

ਭਾਦਸੋਂ, 4 ਸਤੰਬਰ (ਪ੍ਰਦੀਪ ਦੰਦਰਾਲਾ)- ਪਟਿਆਲਾ ਵਿਖੇ ਜ਼ਿਲ੍ਹੇ ਦੀ ਓਪਨ ਕਬੱਡੀ ਲੀਗ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਤਕਰੀਬਨ 9 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ’ਚ ਵਿਸ਼ਾਲ ਸ਼ਰਮਾ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਬਹੁਤ ਵਧੀਆ ਰੇਡਾਂ ਪਾਈਆਂ, ਜਿਸ ਕਰਕੇ ਉਹ ਬੈਸਟ ਰੇਡਰ ਚੁਣਿਆ ਗਿਆ, ਜਿਸ ਬਦਲੇ ਅੱਜ ਮੰਦਿਰ ਮਾਤਾ ਹਿੰਗਲਾਜ ਦੰਦਰਾਲਾ ਖਰੌੜ ਵਿਖੇ ਵਿਸ਼ਾਲ ਕੁਮਾਰ ਸ਼ਰਮਾ ਨੂੰ ਨਕਦੀ ਰਾਸ਼ੀ ਦੇ ਨਾਲ ਨਾਲ ਇਕ ਇਲੈਕਟ੍ਰਿਕ ਸਕੂਟੀ ਦੇ ਕੇ ਸਨਮਾਨਿਤ ਕੀਤਾ।

ਅਜੀਤ ਡੈਸਕ 05-09-2026
ਭਾਦਸੋਂ, 4 ਸਤੰਬਰ (ਪ੍ਰਦੀਪ ਦੰਦਰਾਲਾ)- ਪਟਿਆਲਾ ਵਿਖੇ ਜ਼ਿਲ੍ਹੇ ਦੀ ਓਪਨ ਕਬੱਡੀ ਲੀਗ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਤਕਰੀਬਨ 9 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ’ਚ ਵਿਸ਼ਾਲ ਸ਼ਰਮਾ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਬਹੁਤ ਵਧੀਆ ਰੇਡਾਂ ਪਾਈਆਂ, ਜਿਸ ਕਰਕੇ ਉਹ ਬੈਸਟ ਰੇਡਰ ਚੁਣਿਆ ਗਿਆ, ਜਿਸ ਬਦਲੇ ਅੱਜ ਮੰਦਿਰ ਮਾਤਾ ਹਿੰਗਲਾਜ ਦੰਦਰਾਲਾ ਖਰੌੜ ਵਿਖੇ ਵਿਸ਼ਾਲ ਕੁਮਾਰ ਸ਼ਰਮਾ ਨੂੰ ਨਕਦੀ ਰਾਸ਼ੀ ਦੇ ਨਾਲ ਨਾਲ ਇਕ ਇਲੈਕਟ੍ਰਿਕ ਸਕੂਟੀ ਦੇ ਕੇ ਸਨਮਾਨਿਤ ਕੀਤਾ। ਕਬੱਡੀ ਖਿਡਾਰੀ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਪਵਨ ਘਈ ਦੀ ਅਗਵਾਈ ਵਿਚ 10 ਕਿਲੋ ਦੇਸੀ ਘਿਓ ਦੇ ਸਨਮਾਨ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਕਾਲਾ, ਗੁਰਮੀਤ ਸਿੰਘ ਖਰੌੜ, ਗੁਰਦੀਪ ਸਿੰਘ ਖਰੌੜ, ਸੁਰਿੰਦਰ ਕੁਮਾਰ ਸ਼ਰਮਾ, ਕੁਲਵਿੰਦਰ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਪੰਚ, ਕੁਲਦੀਪ ਸਿੰਘ ਭੋਲਾ, ਸੱਤਾ ਬਾਬਾ,ਵਰਿੰਦਰ ਸਿੰਘ, ਪਰਵਿੰਦਰ ਸਿੰਘ, ਅਰਸ਼ਬੀਰ ਸਿੰਘ, ਸ਼ਾਹਨਵਾਜ਼ ਹੁਸੈਨ, ਕਾਲੂ ਪੰਡਤ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਬੱਲਮਗੜ੍ਹ ’ਚ ਰਵਾਇਤੀ ਪਾਰਟੀਆਂ ਨੂੰ ਝਟਕਾ, ਕਈ ਪਰਿਵਾਰ ‘ਆਪ’ ਵਿਚ ਸ਼ਾਮਿਲ ਅਗਲੀ ਖ਼ਬਰ ਨੈਣ ਕਲਾਂ ਦੇ ਇਤਿਹਾਸਕ ਸਾਲਾਨਾ ਮੇਲੇ ’ਚ ਜੁੜੀ ਵੱਡੀ ਗਿਣਤੀ ਵਿਚ ਸੰਗਤ ਧਾਰਮਿਕ ਦੀਵਾਨਾਂ ਰਾਹੀਂ ਪੁਰਾਤਨ ਇਤਿਹਾਸ ਤੇ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।