ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 11 ਲੱਖ ਤੋਂ ਵਧ
ਪਟਿਆਲਾ, 6 ਅਗਸਤ (ਮਨਦੀਪ ਸਿੰਘ ਖਰੌੜ)-ਆਨਲਾਈਨ ਚੋਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਕਦੇ ਉਹ ਅਫ਼ਸਰ ਬਣ ਜਾਂਦੇ ਹਨ, ਕਦੇ ਪੁਲਿਸ ਬਣ ਕੇ ਤੇ ਕਦੇ ਜੱਜ ਬਣ ਕੇ ਲੋਕਾਂ ਨੂੰ ਨਿਵੇਕਲੇ ਤਰੀਕਿਆਂ ਨਾਲ ਝਾਂਸੇ ’ਚ ਲੈ ਕੇ ਠੱਗਣ ਤੋਂ ਬਿਲਕੁਲ ਗੁਰੇਜ਼ ਨਹੀਂ ਕਰਦੇ। ਇਸੇ ਤਰ੍ਹਾਂ ਸਪਨ ਕੁਮਾਰ ਵਾਸੀ ਪਟਿਆਲਾ ਨੇ ਸਾਈਬਰ ਕ੍ਰਾਈਮ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਅਣਪਛਾਤੇ ਵਿਅਕਤੀ ਨੇ ਉਸ ਨਾਲ ਆਨਲਾਈਨ ਸੰਪਰਕ ਕਰ ਕੇ ਉਸ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਤੇ ਉਸ ਤੋਂ 11 ਲੱਖ ਤੋਂ ਵਧ ਦੀ ਠੱਗੀ ਮਾਰ ਲਈ।
ਅਜੀਤ ਡੈਸਕ
07-08-2026