ਘੇਰ ਕੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
ਪਟਿਆਲਾ, 26 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਤ੍ਰਿਪੜੀ ਡਿਸਪੈਂਸਰੀ ਨੇੜੇ ਵਿਅਕਤੀ ਦੀ ਘੇਰ ਕੇ ਕੁੱਟਮਾਰ ਕਰਨ, ਮੋਬਾਇਲ ਖੋਹਣ ਤੇ ਪੈਸੇ ਕੱਢਣ ਦੇ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਗੁਰਪ੍ਰੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਹ ਰਾਤੀ ਕਰੀਬ ਸਾਢੇ ਅੱਠ ਵਜੇ ਤ੍ਰਿਪੜੀ ਡਿਸਪੈਂਸਰੀ ਲਾਗੇ ਜਾ ਰਿਹਾ ਸੀ ਤਾਂ ਇਸ ਦੌਰਾਨ ਮੁਲਜਮ ਪ੍ਰਭੋਜਤ, ਬਲਿਹਾਰ, ਮੰਥਨ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸਦੀ ਜੇਬ ਵਿਚੋਂ ਮੋਬਾਇਲ ਤੇ 15 ਹਜ਼ਾਰ ਰੁਪਏ ਕੱਢ ਲਿਆ ਅਤੇ ਜਦੋਂ ਉਸਨੇ ਮੁਲਜਮਾਂ ਤੋਂ ਆਪਣਾ ਮੋਬਾਇਲ ਤੇ ਪੈਸੇ ਮੰਗੇ ਤਾਂ ਮੁਲਜਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਛੂਰੇ ਨਾਲ ਵਾਰ ਕੀਤਾ।
ਅਜੀਤ ਡੈਸਕ
27-10-2026