30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਰਤ ਵਿਕਾਸ ਪਰਿਸ਼ਦ ਵਲੋਂ 65 ਲੋੜਵੰਦ ਬੱਚਿਆਂ ਨੂੰ ਬੂਟ ਤੇ ਵਰਦੀਆਂ ਵੰਡੀਆਂ

ਅਜੀਤ ਡੈਸਕ 16-05-2026
• ਸੰਸਥਾ ਦਾ ਮੁੱਖ ਮਕਸਦ ਲੋੜਵੰਦਾਂ ਦੀ ਮਦਦ ਕਰਨਾ-ਲਲਿਤ ਸ਼ਰਮਾ
ਨਾਭਾ, 15 ਮਈ (ਜਗਨਾਰ ਸਿੰਘ ਦੁਲੱਦੀ)-ਭਾਰਤ ਵਿਕਾਸ ਪਰਿਸ਼ਦ ਇਕਾਈ ਨਾਭਾ ਵਲੋਂ ਸ਼ੁਰੂ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਦੇ ਤਹਿਤ ਸਕੂਲਾਂ ਵਿਚ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ | ਇਸੇ ਤਹਿਤ ਸੰਸਥਾ ਵਲੋਂ ਸਥਾਨਕ ਦੁਲੱਦੀ ਗੇਟ ਸਥਿਤ ਐਸ. ਡੀ. ਹਾਈ. ਸਕੂਲ (ਲੜਕੇ) ਵਿਖੇ 65 ਦੇ ਕਰੀਬ ਲੋੜਵੰਦ ਬੱਚਿਆਂ ਨੂੰ ਬੂਟ ਅਤੇ ਵਰਦੀਆਂ ਵੰਡੀਆਂ ਗਈਆਂ | ਉਪਰੰਤ ਸੰਸਥਾ ਦੇ ਪ੍ਰਧਾਨ ਓਮ ਪ੍ਰਕਾਸ਼ ਗਰਗ ਠੇਕੇਦਾਰ, ਵਿਕਾਸ ਮਿੱਤਲ ਅਤੇ ਵਿਜੇ ਗਰਗ ਵਲੋਂ ਸੰਸਥਾ ਦੇ ਸੀਨੀਅਰ ਮੈਂਬਰ ਅਤੇ ਸਟੇਟ ਆਡੀਟਰ ਲਲਿਤ ਸ਼ਰਮਾ ਵਲੋਂ 65 ਦੇ ਕਰੀਬ ਲੋੜਵੰਦ ਬੱਚਿਆਂ ਨੂੰ ਬੂਟ ਅਤੇ ਵਰਦੀਆਂ ਦੇਣ ਲਈ ਧੰਨਵਾਦ ਕੀਤਾ ਗਿਆ | ਸਕੂਲ ਦੇ ਮੁੱਖ ਅਧਿਆਪਕ ਬਲਵਿੰਦਰ ਸਿੰਘ ਨੇ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋੜਵੰਦ ਬੱਚਿਆਂ ਦੀ ਜਰੂਰਤ ਨੂੰ ਵੇਖਦੇ ਹੋਏ ਬੂਟ ਅਤੇ ਵਰਦੀਆਂ ਵੰਡੀਆਂ ਗਈਆਂ ਹਨ ਤਾਂ ਜੋ ਬੱਚਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ | ਲਲਿਤ ਸ਼ਰਮਾ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਮਕਸਦ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਹੈ, ਕਿਉਂਕਿ ਬੱਚੇ ਸਾਡਾ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਪੜ੍ਹਾਈ ਵਿਚ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਵੇ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਤੋਂ ਵੀ ਲਗਾਤਾਰ ਜਾਰੀ ਰਹਿਣਗੇ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਸੂਬਾ ਕੈਸ਼ੀਅਰ ਅਤੇ ਪਿ੍ੰਸੀਪਲ ਅਸ਼ਵਨੀ ਮਦਾਨ, ਸਾਬਕਾ ਪ੍ਰਧਾਨ ਨਰਿੰਦਰ ਵਰਮਾ ਤੋਂ ਇਲਾਵਾ ਸਕੂਲ ਸਟਾਫ਼ ਪ੍ਰਵੀਨ ਕੁਮਾਰ, ਸੰਜੇ ਕੁਮਾਰ ਅਤੇ ਜਗਤਾਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚੰਗੇ ਭਾਗਾਂ ਨਾਲ ਮਿਲਦੀ ਹੈ ਧਾਰਮਿਕ ਅਸਥਾਨ ਅੰਦਰ ਸੇਵਾ-ਨਿਰਮਲ ਸਿੰਘ ਭੱਟੀਆਂ ਅਗਲੀ ਖ਼ਬਰ ਹੈਲਿਕਸ ਸਕੂਲ ਪਾਤੜਾਂ ਦੇ ਵਿੱਦਿਆਰਥੀਆਂ ਨੇ ਜ਼ਿਲ੍ਹੇ 'ਚ ਹੈਟਰਿਕ ਮਾਰਨ ਦੀ ਖੁਸ਼ੀ 'ਚ ਪਾਇਆ ਭੰਗੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।