30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਰੋਟਰੀ ਕਲੱਬ ਸਮਾਣਾ ਵਲੋਂ ਵਾਤਾਵਰਨ ਪਾਰਕ ਵਿਚ ਬੂਟੇ ਲਗਾਏ

ਸਮਾਣਾ, 29 ਅਗਸਤ (ਪ੍ਰੀਤਮ ਸਿੰਘ ਨਾਗੀ)-ਰੋਟਰੀ ਕਲੱਬ ਸਮਾਣਾ ਸੈਂਟਰਲ ਵਲੋਂ ਇਨਵਾਇਰਮੇਂਟ ਪਾਰਕ ’ਚ ਪ੍ਰਧਾਨ ਰੋਟੇਰੀਅਨ ਪ੍ਰਦੀਪ ਗੋਇਲ ਮਿੰਕਾ ਅਤੇ ਪ੍ਰਾਜੈਕਟ ਚੇਅਰਮੈਨ ਰੋਟੇਰੀਅਨ ਜੀਵਨ ਗਰਗ ਦੀ ਅਗਵਾਈ ਵਿਚ ਵਾਤਵਰਨ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਬੂਟੇ ਲਗਾਏ ਗਏ। ਇਸ ਦੇ ਨਾਲ ਹੀ ਪੰਛੀਆਂ ਲਈ ਰੈਣ ਬਸੇਰੇ ਵੀ ਸਥਾਪਿਤ ਕੀਤੇ ਗਏ।

ਅਜੀਤ ਡੈਸਕ 30-08-2026
ਸਮਾਣਾ, 29 ਅਗਸਤ (ਪ੍ਰੀਤਮ ਸਿੰਘ ਨਾਗੀ)-ਰੋਟਰੀ ਕਲੱਬ ਸਮਾਣਾ ਸੈਂਟਰਲ ਵਲੋਂ ਇਨਵਾਇਰਮੇਂਟ ਪਾਰਕ ’ਚ ਪ੍ਰਧਾਨ ਰੋਟੇਰੀਅਨ ਪ੍ਰਦੀਪ ਗੋਇਲ ਮਿੰਕਾ ਅਤੇ ਪ੍ਰਾਜੈਕਟ ਚੇਅਰਮੈਨ ਰੋਟੇਰੀਅਨ ਜੀਵਨ ਗਰਗ ਦੀ ਅਗਵਾਈ ਵਿਚ ਵਾਤਵਰਨ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਬੂਟੇ ਲਗਾਏ ਗਏ। ਇਸ ਦੇ ਨਾਲ ਹੀ ਪੰਛੀਆਂ ਲਈ ਰੈਣ ਬਸੇਰੇ ਵੀ ਸਥਾਪਿਤ ਕੀਤੇ ਗਏ। ਇਸ ਮੌਕੇ ਪ੍ਰਧਾਨ ਪ੍ਰਦੀਪ ਗੋਇਲ ਮਿੰਕਾ ਤੇ ਪ੍ਰਾਜੈਕਟ ਚੇਅਰਮੈਨ ਜੀਵਨ ਗਰਗ ਨੇ ਕਿਹਾ ਕਿ ਮਨੁੱਖੀ ਗਤੀਵਿਧੀਆਂ ਤੇ ਰੁੱਖਾਂ ਦੀ ਘਾਟ ਕਾਰਨ ਵਾਤਾਵਰਨ ਵਿਚ ਪ੍ਰਦੂਸ਼ਣ ਵੱਧ ਰਿਹਾ ਹੈ ਉਥੇ ਹੀ ਪੰਛੀਆਂ ਲਈ ਕੁਦਰਤੀ ਨਿਵਾਸ ਸਥਾਨ ਵੀ ਖਤਮ ਹੋ ਰਹੇ ਹਨ। ਇਸ ਲਈ ਵਾਤਾਵਰਨ ਦੀ ਸਾਂਭ ਸੰਭਾਲ ਤੇ ਪੰਛੀਆਂ ਦੀ ਰੱਖਿਆ ਕਰਨਾ ਸਾਡਾ ਸੱਭ ਦਾ ਫ਼ਰਜ਼ ਹੈ, ਜਿਸ ਨੂੰ ਮੁੱਖ ਰੱਖਦਿਆਂ ਅੱਜ ਰੋਟਰੀ ਕਲੱਬ ਸਮਾਣਾ ਸੈਂਟਰਲ ਵਲੋਂ ਇਨਵਾਇਰਮੈਂਟ ਪਾਰਕ ਵਿਚ ਬੂਟੇ ਲਾਉਣ ਦੇ ਨਾਲ ਨਾਲ ਪੰਛੀਆਂ ਦੇ ਲਈ ਰੈਣ ਬਸੇਰੇ ਵੀ ਸਥਾਪਿਤ ਕੀਤੇ ਗਏ ਹਨ। ਇਸ ਮੌਕੇ ਰੋਟੇਰੀਅਨ ਰਮਨ ਮਹਿੰਦਰਾ, ਰੋਟੇਰੀਅਨ ਮੁਨੀਸ਼ ਗਰਗ, ਰੋਟੇਰੀਅਨ ਮਿੰਟੂ ਗੋਇਲ, ਰੋਟੇਰੀਅਨ ਰਾਜਿੰਦਰ ਗਰਗ, ਰੋਟੇਰੀਅਨ ਪੁਨੀਤ ਸਿੰਗਲਾ, ਰੋਟੇਰੀਅਨ ਅਜੈ ਬਾਂਸਲ, ਰੋਟੇਰੀਅਨ ਇਸ਼ੂ ਵਧਵਾ, ਰੋਟੇਰੀਅਨ ਵਿਨੋਦ ਸਿੰਗਲਾ ਤੇ ਕਮਲ ਸ਼ਰਮਾ ਮੌਜੂਦ ਸਨ।
ਪਿਛਲੀ ਖ਼ਬਰ ਡਾ. ਅਲੰਕਾਰ ਸਿੰਘ ਨੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਰੈਸਲਿੰਗ ’ਚ ਸਨੌਰ ਦੇ ਤਿੰਨ ਹੋਣਹਾਰ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।