08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਕੌਲੀ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ

ਅਜੀਤ ਡੈਸਕ 11-04-2026
ਬਹਾਦਰਗੜ੍ਹ, 10 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਕੌਲੀ ਵਿਖੇ ਕਾਲਜ ਪਿ੍ੰਸੀਪਲ ਡਾ. ਮਨਪ੍ਰੀਤ ਕੌਰ ਦੀ ਸਰਪ੍ਰਸਤੀ ਹੇਠ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ | ਇਸ ਦੌਰਾਨ ਅਸਿਸਟੈਂਟ ਪ੍ਰੋ. ਹਰਪ੍ਰੀਤ ਕੌਰ ਅਤੇ ਅਸਿਸਟੈਂਟ ਪ੍ਰੋਫੈਸਰ ਡਾ. ਪਿੰ੍ਰਸਪਾਲ ਸਿੰਘ ਵਲੋਂ ਵਿਸ਼ਵ ਸਿਹਤ ਦਿਵਸ ਸੰਬੰਧੀ ਵਿਚਾਰ ਪੇਸ਼ ਕੀਤੇ ਗਏ ਜਿਸ ਵਿਚ ਉਨ੍ਹਾਂ ਨੇ ਬੀ.ਪੀ., ਸ਼ੂਗਰ, ਦਿਲ ਦੀ ਸਮੱਸਿਆ ਅਤੇ ਏਡਜ਼ ਦੇ ਕਾਰਨ ਅਤੇ ਰੋਕਥਾਮ ਦੇ ਉਪਾਅ ਬਾਰੇ ਦੱਸਿਆ ਅਤੇ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਸਿਹਤਮੰਦ ਰੱਖਿਆ ਜਾ ਸਕਦਾ ਹੈ ਉਸ ਸਬੰਧੀ ਸੁਝਾਅ ਵੀ ਪੇਸ਼ ਕੀਤੇ | ਸਿਹਤ ਸੰਬੰਧੀ ਦਿਵਸ ਦੀ ਥੀਮ ''ਸਿਹਤ ਲਈ ਇਕੱਠੇ ਹੋਵੋ, ਵਿਗਿਆਨ ਨਾਲ ਖੜ੍ਹੇ ਰਹੋ'' ਸੀ | ਇਸ ਮੌਕੇ ਉੱਤੇ ਹੈਲਥ ਕੁਇਜ਼ ਕਰਵਾਇਆ ਗਿਆ ਇਸ ਵਿਚ ਤਿੰਨ ਟੀਮਾਂ ਨੇ ਭਾਗ ਲਿਆ ਜਿਸ ਵਿਚ ਐਨ.ਐੱਸ.ਐੱਸ. ਵਲੰਟੀਅਰਜ਼ ਨੂੰ ਪ੍ਰਸ਼ਨ ਉੱਤਰ ਰਾਹੀਂ ਸੰਤੁਲਿਤ ਖ਼ੁਰਾਕ, ਵਿਟਾਮਿਨ ਅਤੇ ਪ੍ਰੋਟੀਨ ਦੀ ਕਮੀ ਕਾਰਨ ਹੋ ਰਹੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ | ਇਸ ਕੁਇਜ਼ ਵਿਚ ਟੀਮ ਏ ਮਨਪ੍ਰੀਤ ਕੌਰ, ਕਰਮਜੀਤ ਸਿੰਘ ਅਤੇ ਜਸ਼ਨਪ੍ਰੀਤ ਕੌਰ (ਬੀ.ਐਡ. ਸਮੈਸਟਰ ਦੂਜਾ) ਜੇਤੂ ਰਹੀ ਜਿਨ੍ਹਾਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਕਾਲਜ ਦੇ ਵਾਇਸ ਚੇਅਰਮੈਨ ਬਲਜਿੰਦਰ ਸਿੰਘ ਮਾਨਸ਼ਾਹੀਆ, ਕਾਲਜ ਐਮ.ਡੀ. ਲਾਲ ਸਿੰਘ ਟਿਵਾਣਾ ਵਲੋਂ ਇਸ ਦਿਵਸ ਨੂੰ ਮਨਾਉਣ ਸੰਬੰਧੀ ਸ਼ਲਾਘਾ ਕੀਤੀ ਗਈ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਸ਼ਾਮਿਲ ਸਨ |
ਪਿਛਲੀ ਖ਼ਬਰ ਐੱਚ. ਵੀ.ਐਮ. ਗਲੋਬਲ ਸਕੂਲ ਨੇ ਰਾਸ਼ਟਰੀ ਪਾਲਤੂ ਜਾਨਵਰ ਦਿਵਸ ਮਨਾਇਆ <br/> ਅਗਲੀ ਖ਼ਬਰ ਹਲਕਾ ਗਿੱਲ ਇੰਚਾਰਜ ਸਿਮਕ ਨੇ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਤੋਂ ਅਸ਼ੀਰਵਾਦ ਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।