07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਭਾਕਿਯੂ ਏਕਤਾ ਉਗਰਾਹਾਂ ਦਾ ਹੋਇਆ ਬਲਾਕ ਪੱਧਰੀ ਇਜਲਾਸ, ਨਵੀਂ ਬਲਾਕ ਕਮੇਟੀ ਦੀ ਹੋਈ ਚੋਣ

ਨਾਭਾ, 6 ਨਵੰਬਰ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਾਭਾ ਦਾ ਬਲਾਕ ਪੱਧਰੀ ਇਜਲਾਸ ਹੋਇਆ,ਜਿਸ ਦੌਰਾਨ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਜਿਲਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ, ਜਿਲਾ ਸਕੱਤਰ ਸੁਖਮਿੰਦਰ ਸਿੰਘ ਬਾਰਨ, ਜਿਲਾ ਸੰਗਠਨ ਸਕੱਤਰ ਬਲਰਾਜ ਜੋਸ਼ੀ ਅਤੇ ਜਿਲਾ ਖਜਾਨਚੀ ਜਗਮੇਲ ਸਿੰਘ ਗਾਜੇਵਾਸ ਸ਼ਾਮਿਲ ਸਨ।

ਅਜੀਤ ਡੈਸਕ 07-11-2026
ਨਾਭਾ, 6 ਨਵੰਬਰ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਾਭਾ ਦਾ ਬਲਾਕ ਪੱਧਰੀ ਇਜਲਾਸ ਹੋਇਆ,ਜਿਸ ਦੌਰਾਨ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਜਿਲਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ, ਜਿਲਾ ਸਕੱਤਰ ਸੁਖਮਿੰਦਰ ਸਿੰਘ ਬਾਰਨ, ਜਿਲਾ ਸੰਗਠਨ ਸਕੱਤਰ ਬਲਰਾਜ ਜੋਸ਼ੀ ਅਤੇ ਜਿਲਾ ਖਜਾਨਚੀ ਜਗਮੇਲ ਸਿੰਘ ਗਾਜੇਵਾਸ ਸ਼ਾਮਿਲ ਸਨ। ਮੀਟਿੰਗ ਵਿੱਚ ਬਲਾਕ ਵੱਲੋਂ ਪਿਛਲੇ ਸਮੇਂ ਵਿੱਚ ਕੀਤੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਗਈ। ਇਜਲਾਸ ਵਿੱਚ ਸਰਬ ਸੰਮਤੀ ਨਾਲ ਚੁਣੀ ਹੋਈ ਬਲਾਕ ਕਮੇਟੀ ਦੌਰਾਨ ਜਸਵਿੰਦਰ ਸਿੰਘ ਸਾਲੂਵਾਲ ਬਲਾਕ ਪ੍ਰਧਾਨ ਚੁਣੇ ਗਏ ਜਦੋਂ ਕਿ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੱਹਲੇਮਾਜਰਾ, ਮੀਤ ਪ੍ਰਧਾਨ ਬਲਵਿੰਦਰ ਸਿੰਘ ਬੌੜਾਂ ਕਲਾਂ, ਜਰਨਲ ਸਕੱਤਰ ਸਾਹਿਬ ਸਿੰਘ ਬਨੇਰਾਂਕਲਾਂ,ਖਜਾਨਚੀ ਬਲਜੀਤ ਸਿੰਘ ਨੌਹਰਾਂ, ਸਹਾਇਕ ਸਕੱਤਰ ਅਮਰਜੀਤ ਸਿੰਘ ਕਕਰਾਲਾ, ਸਹਾਇਕ ਖਜ਼ਾਨਚੀ ਸੁਖਦੀਪ ਸਿੰਘ ਕਕਰਾਲਾ, ਸਗੰਠਨ ਸਕੱਤਰ ਕੁਲਦੀਪ ਸਿੰਘ ਰੋਹਟੀ ਬਸਤਾ ਸਿੰਘ ਵਾਲਾ, ਪ੍ਰੈਸ ਸਕੱਤਰ ਜੋਰਾ ਸਿੰਘ ਸੋਜਾ, ਪ੍ਰਚਾਰਕ ਸਕੱਤਰ ਤੇਜਿੰਦਰ ਸਿੰਘ ਮੈਹਸ, ਮੁੱਖ ਸਲਾਹਕਾਰ ਖੇਮਰਾਜ ਰਾਮਗੜ੍ਹ, ਸਲਾਹਕਾਰ ਗੁਰਦੀਪ ਸਿੰਘ ਰਣਜੀਤਗੜ, ਸਲਾਹਕਾਰ ਬਲਵੀਰ ਸਿੰਘ ਤੂੰਗਾਂ ਦੀ ਚੋਣ ਕੀਤੀ ਗਈ। ਇਹਨਾਂ ਸਾਰੇ ਹੀ ਨਵੇਂ ਚੁਣੇ ਅਹੁਦੇਦਾਰਾਂ ਨੂੰ ਡੈਲੀਗੇਟਾਂ ਦੀ ਪੂਰੀ ਸਹਿਮਤੀ ਨਾਲ ਬਲਾਕ ਨਾਭਾ ਦੀ ਟੀਮ ਨੂੰ ਜੁੰਮੇਵਾਰੀ ਦਿੱਤੀ ਗਈ ਹੈ। ਨਵ ਨਿਯੁਕਤ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਸਾਲੂਵਾਲ ਨੇ ਕਿਹਾ ਕਿ ਉਹ ਕਿਸਾਨ ਭਾਈਚਾਰੇ ਦੇ ਸਹਿਯੋਗ ਨਾਲ ਕਿਸਾਨੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਦਿਨ ਰਾਤ ਇੱਕ ਕਰਨਗੇ।
ਪਿਛਲੀ ਖ਼ਬਰ ਪੱਤਰਕਾਰ ਰਾਜਿੰਦਰ ਸਿੰਘ ਮੌਜੀ ਨਾਲ ਧਾਰਮਿਕ, ਸਿਆਸੀ, ਸਮਾਜਿਕ ਤੇ ਪੱਤਰਕਾਰ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਅਫ਼ਸੋਸ... ਅਗਲੀ ਖ਼ਬਰ ‘ ਕੁਰਸੀ ਦੇ ਲਾਲਚੀਆਂ ਨੂੰ ਭਜਾਓ, ਪੰਜਾਬ ਬਚਾਓ’ ਦੇ ਨਾਅਰੇ ਹੇਠ ਜਨਤਕ ਲਹਿਰ ਖੜ੍ਹੀ ਕਰਾਂਗੇ-ਅਮਰਜੀਤ ਸਿੰਘ ਜਾਗਦੇ ਰਹੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।