07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐੱਨ.ਟੀ.ਸੀ. ਵਿਖੇ ਇੰਟਰੈਕਟਿਵ ਫਲੈਟ ਪੈਨਲ ਦੀ ਇੰਸਟਾਲੇਸ਼ਨ ਪ੍ਰਕਿਰਿਆ ਸੰਪੰਨ

ਅਜੀਤ ਡੈਸਕ 04-04-2026
ਰਾਜਪੁਰਾ, 3 ਅਪ੍ਰੈਲ (ਜੀ.ਪੀ. ਸਿੰਘ)-ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਥਾਨਕ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐੱਨ.ਟੀ.ਸੀ. 'ਚ ਡਿਜੀਟਲ ਸਿੱਖਿਆ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਇੰਟਰੈਕਟਿਵ ਫਲੈਟ ਪੈਨਲ ਦੀ ਇੰਸਟਾਲੇਸ਼ਨ ਪ੍ਰਕਿਰਿਆ ਸਫਲਤਾ ਪੂਰਵਕ ਸੰਪੰਨ ਹੋਈ | ਇਸ ਮੌਕੇ ਸਕੂਲ ਵਿਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਿਆ ਕਿਉਂਕਿ ਇਹ ਉਪਰਾਲਾ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਹੋਰ ਮਨੋਰੰਜਕ ਅਤੇ ਤਕਨੀਕੀ ਬਣਾਉਣ ਵਿਚ ਮਦਦਗਾਰ ਸਾਬਤ ਹੋਵੇਗਾ | ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਵਿਜੇ ਮੈਨਰੋ ਸਿੱਖਿਆ ਇੰਚਾਰਜ ਜ਼ਿਲ੍ਹਾ ਪਟਿਆਲਾ ਅਤੇ ਸਿੱਖਿਆ ਕੋਆਰਡੀਨੇਟਰ ਹਲਕਾ ਰਾਜਪੁਰਾ ਰਵਦੀਪ ਸੂਰੀ ਨੇ ਹਾਜ਼ਰੀ ਲਗਾਈ | ਉਨ੍ਹਾਂ ਦੇ ਨਾਲ ਹਲਕਾ ਰਾਜਪੁਰਾ ਦੀ ਸਿੱਖਿਆ ਟੀਮ ਦੇ ਹੋਰ ਮੈਂਬਰਾਂ ਨੇ ਵੀ ਸਮਾਗਮ ਵਿਚ ਸ਼ਮੂਲੀਅਤ ਕਰਕੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਮਹਿਮਾਨਾਂ ਨੇ ਸਕੂਲ ਵਿਚ ਲੱਗੇ ਇੰਟਰੈਕਟਿਵ ਪੈਨਲਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਏ ਡਿਜੀਟਲ ਸਿੱਖਿਆ ਦੇ ਲਾਭਾਂ 'ਤੇ ਵੀ ਚਰਚਾ ਕੀਤੀ | ਇਸ ਮੌਕੇ ਸੰਬੋਧਨ ਕਰਦੇ ਹੋਏ ਵਿਜੇ ਮੈਨਰੋ ਅਤੇ ਰਵਦੀਪ ਸੂਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਵਿਚ ਆਧੁਨਿਕ ਤਕਨਾਲੋਜੀ ਦੀ ਪਹੁੰਚ ਯਕੀਨੀ ਬਣਾਈ ਜਾ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਇੰਟਰੈਕਟਿਵ ਫਲੈਟ ਪੈਨਲਾਂ ਦੇ ਜ਼ਰੀਏ ਵਿਦਿਆਰਥੀ ਹੁਣ ਸਿੱਖਣ ਨੂੰ ਕੇਵਲ ਪਾਠ ਪੁਸਤਕਾਂ ਤੱਕ ਸੀਮਿਤ ਨਹੀਂ ਰਖਣਗੇ, ਸਗੋਂ ਵੀਡੀਓ, ਗਰਾਫ਼ਿਕਸ ਅਤੇ ਲਾਈਵ ਡੈਮੋ ਦੇ ਜ਼ਰੀਏ ਵਿਸ਼ਿਆਂ ਨੂੰ ਹੋਰ ਆਸਾਨੀ ਨਾਲ ਸਮਝ ਸਕਣਗੇ | ਪਿ੍ੰਸੀਪਲ ਜਸਬੀਰ ਕੌਰ ਨੇ ਕਿਹਾ ਕਿ ਸਕੂਲ ਵਿਚ ਇੰਟਰੈਕਟਿਵ ਪੈਨਲਾਂ ਦੀ ਸਥਾਪਨਾ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਵਿਚ ਵੱਡੀ ਮਦਦ ਮਿਲੇਗੀ | ਇਸ ਦੌਰਾਨ ਅਧਿਆਪਕਾਂ ਵਲੋਂ ਇੰਟਰੈਕਟਿਵ ਪੈਨਲ ਦੀ ਡੈਮੋਨਸਟ੍ਰੇਸ਼ਨ ਵੀ ਦਿੱਤੀ ਗਈ ਜਿਸ ਨੂੰ ਮਹਿਮਾਨਾਂ ਨੇ ਕਾਫੀ ਸਰਾਹਿਆ | ਇਸ ਮੌਕੇ ਸੁਨੀਤਾ ਮੈਨਰੋ, ਰਾਮ ਸ਼ਰਨ, ਦਿਨੇਸ਼ ਪੁਰੀ, ਰਾਜ ਕੁਮਾਰੀ, ਸਰੀਤਾ ਸਚਦੇਵਾ, ਗੀਤਾਂਜਲੀ ਮੋਦੀ, ਕੰਚਨ, ਬੁਸ਼ਵਿੰਦਰ ਸਿੰਘ, ਰਾਜਿੰਦਰ ਸਿੰਘ ਚਾਨੀ, ਨਿਤਿਨ ਕੁਮਾਰ, ਅਤੇ ਹੋਰ ਮੈਂਬਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਨੇ ਮੰਗਾਂ ਸੰਬੰਧੀ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਪੁਸਤਕ ਮੇਲੇ ਤੇ ਸਾਹਿਤ ਉਤਸਵ ਦੇ ਚੌਥੇ ਦਿਨ ਪਦਮਸ੍ਰੀ ਸਵਰਨ ਸਿੰਘ ਬੋਪਾਰਾਏ ਦੀ ਪੁਸਤਕ ਪੰਜਾਬ ਦੇ ਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।