07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਜਾਬੀ 'ਵਰਸਿਟੀ ਪੁਸਤਕ ਮੇਲੇ ਤੇ ਸਾਹਿਤ ਉਤਸਵ ਦੇ ਚੌਥੇ ਦਿਨ ਪਦਮਸ੍ਰੀ ਸਵਰਨ ਸਿੰਘ ਬੋਪਾਰਾਏ ਦੀ ਪੁਸਤਕ ਪੰਜਾਬ ਦੇ ਦਰਿਆਈ

ਪਦਮਸ੍ਰੀ ਸਵਰਨ ਸਿੰਘ ਬੋਪਾਰਾਏ ਦੀ ਪੁਸਤਕ ਪੰਜਾਬ ਦੇ ਦਰਿਆਈ ਪਾਣੀਆਂ ਦੀ ਗ਼ੈਰ-ਸੰਵਿਧਾਨਕ ਲੁੱਟ ਦਾ ਲੋਕ ਅਰਪਣ ਕਰਦੇ ਹੋਏ ਉਪ ਕੁਲਪਤੀ ਡਾ. ਜਗਦੀਪ ਸਿੰਘ ਨਾਲ ਸਤਵੰਤ ਕÏਰ ਬੋਪਾਰਾਏ, ਡਾ. ਰਾਜਵੰਤ ਕੌਰ ਪੰਜਾਬੀ, ਸੇਵਾਮੁਕਤ ਕਰਨਲ ਅਵਤਾਰ ਸਿੰਘ ਹੀਰਾ ਅਤੇ ਹੋਰ ਵਿਦਵਾਨ¢ ਅਜੀਤ ਤਸਵੀਰ <br/> 04-04-2026
ਪਟਿਆਲਾ, 3 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ 12ਵੇਂ ਪੰਜ-ਰੋਜ਼ਾ 'ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੇ ਚÏਥੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਕੀਰਤੀ ਚੱਕਰ, ਪਦਮਸ੍ਰੀ ਸਵਰਨ ਸਿੰਘ ਬੋਪਾਰਾਏ ਦੀ ਪੁਸਤਕ 'ਪੰਜਾਬ ਦੇ ਦਰਿਆਈ ਪਾਣੀਆਂ ਦੀ ਗ਼ੈਰ-ਸੰਵਿਧਾਨਕ ਲੁੱਟ', ਜਿਸ ਦਾ ਪੰਜਾਬੀ ਵਿਚ ਸਿਮਰਨਜੀਤ ਕÏਰ ਨੇ ਅਨੁਵਾਦ ਕੀਤਾ ਹੈ, ਦਾ ਲੋਕ ਅਰਪਣ ਸ਼ਾਮਿਲ ਸੀ¢ ਇਸ ਬੈਠਕ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਸਵਰਨ ਸਿੰਘ ਬੋਪਾਰਾਏ ਦਾ ਸੁਆਗਤ ਕਰਦਿਆਂ ਉਨ੍ਹਾਂ ਦੀਆਂ ਯੂਨੀਵਰਸਿਟੀ ਦੇ ਹਿਤ ਵਿਚ ਉਲੀਕੀਆਂ ਸਾਰਥਿਕ ਵਿਉਂਤਾਂ ਅਤੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਸੰਬੰਧੀ ਪ੍ਰਸ਼ੰਸਾ ਕੀਤੀ¢ ਉਨ੍ਹਾਂ ਨੇ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਵਰਤਮਾਨ ਦੌਰ ਵਿਚ ਪਾਣੀ ਵਰਗੇ ਅਨਮੋਲ ਸ੍ਰੋਤਾਂ ਸੰਬੰਧੀ ਹੱਕਾਂ ਬਾਰੇ ਚੇਤਨਾ ਦੀ ਜਾਗ ਲਗਾਉਣ ਦੀ ਲੋੜ ਹੈ¢ ਸਾਹਿਤ ਉਤਸਵ ਦੇ ਸੰਚਾਲਕ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕÏਰ ਪੰਜਾਬੀ ਨੇ ਇਸ ਬੈਠਕ ਦੀ ਰੂਪਰੇਖਾ ਸਾਂਝੀ ਕੀਤੀ¢ ਪਦਮਸ੍ਰੀ ਸਵਰਨ ਸਿੰਘ ਬੋਪਾਰਾਏ ਨੇ ਇਸ ਪੁਸਤਕ ਸੰਬੰਧੀ ਰਚਨਾ ਦਾ ਮਕਸਦ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਜਦੋਂ ਵੀ ਦੇਸ਼ ਉਪਰ ਸੰਕਟ ਆਏ,ਕਿਸਾਨ ਨੇ ਅੰਨ ਪੈਦਾ ਕਰਕੇ ਸਾਡੇ ਜੀਵਨ ਨੂੰ ਬਚਾਇਆ¢ ਉਨ੍ਹਾਂ ਕਿਹਾ ਕਿ ਪੰਜਾਬ ਨਾਲ ਪਾਣੀਆਂ ਦੇ ਮਸਲੇ ਤੇ ਹਮੇਸ਼ਾ ਧੱਕਾ ਹੁੰਦਾ ਆਇਆ ਹੈ¢ ਸੇਵਾਮੁਕਤ ਕਰਨਲ ਅਵਤਾਰ ਸਿੰਘ ਹੀਰਾ ਨੇ ਅੰਕੜੇ ਦਰਸਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਤੇ ਪੰਜਾਬੀਆਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ¢ ਸਮਾਗਮ ਵਿਚ ਸਤਵੰਤ ਕੌਰ ਬੋਪਾਰਾਏ, ਕਰਨਲ ਮਲਵਿੰਦਰ ਸਿੰਘ, ਕਰਨਲ ਐਲ.ਐਸ.ਗਿੱਲ, ਡਾ. ਸੁਰਜੀਤ, ਡਾ. ਬੀ.ਐਸ. ਸੰਧੂ, ਡਾ. ਰਿਤੂ ਲਹਿਲ, ਡਾ. ਗੁਰਮੁਖ ਸਿੰਘ,ਡਾ. ਭੀਮ ਇੰਦਰ ਸਿੰਘ, ਡਾ. ਮੁਹੰਮਦ ਇਦਰੀਸ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਗੁਰਸੇਵਕ ਲੰਬੀ, ਡਾ. ਸੁਨੀਤਾ ਧੀਰ, ਡਾ. ਸੁਰਜੀਤ ਸਿੰਘ ਭੱਟੀ, ਡਾ. ਰਾਜਿੰਦਰ ਲਹਿਰੀ, ਪਿ੍ੰ. ਸਤਵੀਰ ਸਿੰਘ ਗਿੱਲ, ਡਾ. ਰਾਜਮੋਹਿੰਦਰ ਕÏਰ ਆਦਿ ਤੋਂ ਇਲਾਵਾ ਭਾਸ਼ਾ, ਸਾਹਿਤ, ਕਲਾ ਅਤੇ ਸਭਿਆਚਾਰ ਨਾਲ ਸੰਬੰਧਤ ਅਨੇਕ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ¢ ਅੱਜ ਦੀਆਂ ਬੈਠਕਾਂ ਵਿਚ ਪ੍ਰੋ. ਭੁਪਿੰਦਰ ਸਿੰਘ ਖਹਿਰਾ, ਪ੍ਰੋ. ਪਰਮਜੀਤ ਸਿੰਘ ਢੀਂਗਰਾ, ਪ੍ਰੋ. ਰਮਨਪ੍ਰੀਤ ਕÏਰ ਨੇ ਭਾਗ ਲਿਆ ਜਦੋਂ ਕਿ ਅਨੁਵਾਦ ਨਾਲ ਸੰਬੰਧਤ ਦੂਜੀ ਬੈਠਕ ਵਿਚ ਸੁਰਿੰਦਰ ਸਿੰਘ ਤੇਜ, ਡਾ. ਰਾਜ਼ੇਸ਼ ਸ਼ਰਮਾ, ਡਾ. ਅਕਸ਼ੇ ਕੁਮਾਰ , ਡਾ. ਰਾਜਵਿੰਦਰ ਸਿੰਘ ਅਤੇ ਡਾ. ਧਰਮਜੀਤ ਸਿੰਘ ਨੇ ਭਾਗ ਲਿਆ¢
ਪਿਛਲੀ ਖ਼ਬਰ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐੱਨ.ਟੀ.ਸੀ. ਵਿਖੇ ਇੰਟਰੈਕਟਿਵ ਫਲੈਟ ਪੈਨਲ ਦੀ ਇੰਸਟਾਲੇਸ਼ਨ ਪ੍ਰਕਿਰਿਆ... ਅਗਲੀ ਖ਼ਬਰ ਮੇਅਰ ਕੁੰਦਨ ਗੋਗੀਆ ਨੇ ਖ਼ੁਦ ਬਿਲਡਿੰਗ ਬਰਾਂਚ 'ਚ ਜਾ ਕੇ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।