17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਦੇ ਅਹੁਦੇਦਾਰ ਦੀ ਕੀਤੀ ਚੋਣ

ਅਜੀਤ ਡੈਸਕ 31-03-2026
ਪਾਤੜਾਂ, 30 ਮਾਰਚ (ਜਗਦੀਸ ਸਿੰਘ ਕੰਬੋਜ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ, ਡੈਲੀਗੇਟਸ ਦੀ ਹਾਜਰੀ ਵਿਚ ਸਰਬਸੰਮਤੀ ਨਾਲ ਬਲਾਕ ਪਾਤੜਾਂ ਚੋਣ ਕੀਤੀ ਗਈ | ਚੋਣ ਅਬਜ਼ਰਵਰ ਦੀ ਜ਼ਿੰਮੇਵਾਰੀ ਭਾਗ ਸਿੰਘ ਫ਼ਤਿਹਪੁਰ ਅਤੇ ਯਾਦਵਿੰਦਰ ਸਿੰਘ ਕੂਕਾ ਵਲੋਂ ਨਿਭਾਈ ਗਈ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਜਥੇਬੰਦੀ ਵਲੋਂ ਵਿਧੀ ਵਿਧਾਨ ਮੁਤਾਬਿਕ ਬਲਾਕ ਪਾਤੜਾਂ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ ਵਿਚ ਪ੍ਰਧਾਨ ਵਿਕਰਮਜੀਤ ਸਿੰਘ ਅਰਨੋ ਨੂੰ ਪ੍ਰਧਾਨ, ਮਹਿੰਦਰ ਸਿੰਘ ਜਨਰਲ ਸਕੱਤਰ, ਖ਼ਜ਼ਾਨਚੀ ਮਨਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ, ਮਹਿੰਦਰ ਸਿੰਘ ਮੀਤ ਪ੍ਰਧਾਨ, ਸੁਖਦੇਵ ਸਿੰਘ ਪ੍ਰੈੱਸ ਸਕੱਤਰ, ਸਰਵਜੀਤ ਸਿੰਘ ਮੀਤ ਸਕੱਤਰ, ਗੁਰਮੀਤ ਸਿੰਘ ਨੂੰ ਚੁਣਿਆ ਗਿਆ | ਬਲਾਕ ਪ੍ਰਧਾਨ ਸਮਾਣਾ ਗੁਰਨਾਮ ਸਿੰਘ ਢੈਠਲ ਅਤੇ ਬਲਾਕ ਕਾਰਜਕਾਰੀ ਪ੍ਰਧਾਨ ਪਟਿਆਲਾ ਪਵਨ ਕੁਮਾਰ ਪਸਿਆਣਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰਾਂ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਮਨਸੂਬੇ ਘੜੇ ਜਾ ਰਹੇ ਹਨ | ਉਨ੍ਹਾਂ ਬਿਜਲੀ ਸੋਧ ਬਿੱਲ ਬੀਜ ਸੋਧ ਬਿਲ ਐਮ.ਐਸ.ਪੀ. ਕਾਨੂੰਨੀ ਗਰੰਟੀ, ਦੌਰਾਨ ਬਰਬਾਦ ਹੋਈਆਂ ਫ਼ਸਲਾਂ ਦਾ ਯੋਗ ਮੁਆਵਜਾ, ਖਨੌਰੀ ਅਤੇ ਸੰਭੂ ਮੋਰਚੇ ਤੋਂ ਚੋਰੀ ਹੋਇਆ ਸਾਮਾਨ ਦੀ ਭਰਪਾਈ ਕਰਵਾਉਣ ਲਈ ਡਟਵੇਂ ਸੰਘਰਸ਼ ਦਾ ਸੱਦਾ ਦਿੱਤਾ | ਆਗੂਆਂ ਨੇ ਕਿਹਾ ਜਥੇਬੰਦੀ ਦਾ ਸੂਬਾ ਇਜਲਾਸ 5 ਅਤੇ 6 ਅਪ੍ਰੈਲ ਨੂੰ ਜ਼ੀਰਾ ਵਿਖੇ ਹੋ ਰਿਹਾ ਹੈ | ਜਿਸ ਵਿਚ ਪੰਜਾਬ ਭਰ ਤੋਂ ਕਿਸਾਨ ਹਿੱਸਾ ਲੈਣਗੇ | ਅੰਤ ਵਿਚ ਪ੍ਰਧਾਨ ਵਿਕਰਮ ਜੀਤ ਸਿੰਘ ਅਰਨੋ ਅਤੇ ਸਮੁੱਚੀ ਟੀਮ ਨੇ ਚੋਣ ਵਿਚ ਸ਼ਾਮਲ ਹੋਏ ਸਾਰੇ ਕਿਸਾਨਾਂ, ਡੈਲੀਗੇਟਸ, ਅਬਜ਼ਰਵਰ ਅਤੇ ਜ਼ਿਲ੍ਹਾ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਸਾਨੀ ਹੱਕਾਂ ਲਈ ਦਿ੍ੜ ਖਾੜਕੂ ਘੋਲ ਲੜਨ ਦਾ ਅਹਿਦ ਲਿਆ |
ਪਿਛਲੀ ਖ਼ਬਰ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਛੋਹ ਰਿਹਾ-ਮਿੰਟੂ, ਟਿਵਾਣਾ ਅਗਲੀ ਖ਼ਬਰ ਪਟਿਆਲਾ-ਮਲੇਰਕੋਟਲਾ ਵਾਇਆ ਨਾਭਾ ਰੂਟ 'ਤੇ ਬੱਸ ਸਰਵਿਸ ਦਾ ਮੰਦੜਾ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।