17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੰਯੁਕਤ ਕਿਸਾਨ ਮੋਰਚਾ ਵਲੋਂ 6 ਨੂੰ ਡੀ.ਸੀ. ਦਫਤਰ ਅੱਗੇ ਧਰਨੇ ਦਾ ਐਲਾਨ

ਅਜੀਤ ਡੈਸਕ 31-03-2026
ਪਟਿਆਲਾ, 30 ਮਾਰਚ (ਗੁਰਵਿੰਦਰ ਸਿੰਘ ਔਲਖ)-ਸੰਯੁਕਤ ਕਿਸਾਨ ਮੋਰਚਾ ਵਲੋਂ ਜ਼ਿਲ੍ਹਾ ਪਟਿਆਲਾ ਦੀ ਇਕ ਅਹਿਮ ਮੀਟਿੰਗ ਹਰਦੀਪ ਸਿੰਘ ਘਨੁੜਕੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਦੌਰਾਨ ਕਿਸਾਨੀ ਮਸਲਿਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿੱਚ ਸੂਬਾ ਕਮੇਟੀ ਦੇ ਫੈਸਲੇ ਤਹਿਤ 6 ਅਪ੍ਰੈਲ ਨੂੰ ਡਿਪਟੀ ਕਮਿਸਨਰ ਦਫਤਰ ਅੱਗੇ ਧਰਨਾ ਦੇਣ ਅਤੇ ਮੰਗ ਪੱਤਰ ਸੌਂਪਣ ਦਾ ਫੈਸਲਾ ਕੀਤਾ ਗਿਆ | ਮੀਟਿੰਗ ਦੌਰਾਨ ਦੱਸਿਆ ਗਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਕਿਸਾਨੀ ਮਸਲਿਆਂ ਪ੍ਰਤੀ ਅਣਗਹਿਲੀ ਦੇ ਚਲਦਿਆਂ ਕਿਸਾਨਾਂ ਵਿਚ ਨਾਰਾਜਗੀ ਪਾਈ ਜਾ ਰਹੀ ਹੈ | ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੇ ਮਸਲਿਆਂ 'ਤੇ ਵੀ ਗੰਭੀਰ ਚਰਚਾ ਹੋਈ, ਜਿਨ੍ਹਾਂ ਵਿਚ ਜੰਗਲੀ ਜਾਨਵਰਾਂ ਅਤੇ ਅਵਾਰਾ ਪਸ਼ੂਆਂ ਕਾਰਨ ਹੋ ਰਹੇ ਨੁਕਸਾਨ ਤੋਂ ਰਾਹਤ, ਘੱਗਰ, ਡਰੇਨਾਂ ਅਤੇ ਨਦੀਆਂ ਦੀ ਸਫਾਈ ਅਤੇ ਮੁਰੰਮਤ, ਝੋਨੇ ਦੇ ਬੌਣੇ ਅਤੇ ਹਲਦੀ ਰੋਗ ਨਾਲ ਨੁਕਸਾਨੀ ਫਸਲਾਂ ਦਾ ਮੁਆਵਜਾ, ਕੇਬਲਾਂ ਅਤੇ ਮੋਟਰਾਂ ਦੀ ਚੋਰੀ ਰੋਕਣ ਅਤੇ ਖਾਦਾਂ ਦੀ ਸੁਚੱਜੀ ਸਪਲਾਈ ਯਕੀਨੀ ਬਣਾਉਣ ਦੀਆਂ ਮੰਗਾਂ ਸ਼ਾਮਲ ਹਨ | ਮੀਟਿੰਗ ਵਿਚ ਧਰਮਪਾਲ ਸੀਲ, ਬਲਰਾਜ ਜੋਸੀ, ਦਵਿੰਦਰ ਸਿੰਘ ਪੂਨੀਆ, ਗੁਰਬਚਨ ਸਿੰਘ ਕਨਸੂਹਾ, ਹਰਭਜਨ ਸਿੰਘ ਧੂਹੜ, ਪਵਨ ਸੋਗਲਪੁਰ, ਰਾਜ ਕਿਸਨ ਨੂਰਖੇੜੀਆਂ, ਧੰਨਾ ਸਿੰਘ ਦੌਣ ਕਲਾਂ, ਸੁਖਮਿੰਦਰ ਸਿੰਘ ਬਾਰਨ, ਜਗਪਾਲ ਸਿੰਘ ਮੰਡੌਲੀ, ਪਰਵਿੰਦਰ ਸਿੰਘ ਅਤੇ ਹਜੂਰਾ ਸਿੰਘ ਸਮੇਤ ਕਈ ਕਿਸਾਨ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਪਟਿਆਲਾ-ਮਲੇਰਕੋਟਲਾ ਵਾਇਆ ਨਾਭਾ ਰੂਟ 'ਤੇ ਬੱਸ ਸਰਵਿਸ ਦਾ ਮੰਦੜਾ ਹਾਲ ਅਗਲੀ ਖ਼ਬਰ ਵੱਡੇ ਹੋਟਲਾਂ ਤੋਂ ਲੈ ਕੇ ਰੇਹੜੀ ਵਾਲਿਆਂ ਤੱਕ ਸਭ ਲਈ ਡਸਟਬਿਨ ਲਗਾਉਣਾ ਲਾਜਮੀ— ਮੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।