17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਵੱਡੇ ਹੋਟਲਾਂ ਤੋਂ ਲੈ ਕੇ ਰੇਹੜੀ ਵਾਲਿਆਂ ਤੱਕ ਸਭ ਲਈ ਡਸਟਬਿਨ ਲਗਾਉਣਾ ਲਾਜਮੀ— ਮੇਅਰ

ਅਜੀਤ ਡੈਸਕ 31-03-2026
ਪਟਿਆਲਾ, 30 ਮਾਰਚ (ਅ.ਸ. ਆਹਲੂਵਾਲੀਆ)-ਪਟਿਆਲਾ ਨੂੰ ਸਵੱਛਤਾ ਦੇ ਮਾਮਲੇ ਵਿਚ ਮੋਹਰੀ ਬਣਾਉਣ ਲਈ ਮੇਅਰ ਕੁੰਦਨ ਗੋਗੀਆ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਅੱਜ ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰਾਂ ਨਾਲ ਕੀਤੀ ਮੀਟਿੰਗ | ਮੇਅਰ ਨੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਹੁਣ ਬਿਨਾਂ ਕਿਸੇ ਲਿਹਾਜ ਦੇ ਕਾਰਵਾਈ ਕੀਤੀ ਜਾਵੇਗੀ | ਹੈਲਥ ਅਫਸਰ ਨਵਿੰਦਰ ਸਿੰਘ, ਸੀ.ਐਸ.ਓ. ਨਵਦੀਪ ਸਰਮਾ, ਇੰਸਪੈਕਟਰ ਮੋਹਿਤ ਜਿੰਦਲ, ਇੰਸਪੈਕਟਰ ਇੰਦਰਜੀਤ, ਇੰਸਪੈਕਟਰ ਜਗਤਾਰ, ਇੰਸਪੈਕਟਰ ਰਾਜੇਸ ਮੱਟੂ, ਇੰਸਪੈਕਟਰ ਰਿਸਭ ਗੁਪਤਾ, ਇੰਸਪੈਕਟਰ ਗੋਗਾ ਰਾਣੀ, ਸੁਪਰਵਾਈਜਰ ਕੁਲਦੀਪ ਰੱਤਾ, ਸੁਪਰਵਾਈਜਰ ਨਰਿੰਦਰ ਕੁਮਾਰ ਅਤੇ ਸੁਪਰਡੈਂਟ ਸੰਜੀਵ ਗਰਗ ਵਿਸੇਸ ਤੌਰ 'ਤੇ ਮੌਜੂਦ ਸਨ | ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਸਹਿਰ ਦੇ ਸਾਰੇ ਵਪਾਰਕ ਅਦਾਰਿਆਂ, ਖਾਸ ਕਰਕੇ ਵੱਡੇ ਹੋਟਲਾਂ, ਰੈਸਟੋਰੈਂਟਾਂ ਅਤੇ ਰੇਹੜੀ-ਫੜੀ ਵਾਲਿਆਂ ਦੀ ਚੈਕਿੰਗ ਕਰਨ | ਹਰ ਦੁਕਾਨਦਾਰ ਅਤੇ ਰੇਹੜੀ ਵਾਲੇ ਕੋਲ ਕੂੜਾ ਪਾਉਣ ਲਈ ਆਪਣਾ ਡਸਟਬਿਨ ਹੋਣਾ ਲਾਜਮੀ ਹੈ | ਜੇਕਰ ਕੋਈ ਵੀ ਸੜਕ ਕਿਨਾਰੇ ਕੂੜਾ ਸੁੱਟਦਾ ਪਾਇਆ ਗਿਆ ਜਾਂ ਨਿਯਮਾਂ ਦੀ ਉਲੰਘਣਾ ਕਰਦਾ ਮਿਲਿਆ, ਤਾਂ ਮੌਕੇ 'ਤੇ ਹੀ ਭਾਰੀ ਜੁਰਮਾਨਾ ਲਗਾਇਆ ਜਾਵੇ | ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਵੀ ਸਵੀਪਿੰਗ ਮਸ਼ੀਨਾਂ ਰਾਹੀਂ ਸਫਾਈ ਜਾਰੀ ਹੈ ਤਾਂ ਜੋ ਲੋਕਾਂ ਨੂੰ ਸਵੇਰੇ ਸਾਫ-ਸੁਥਰੀਆਂ ਸੜਕਾਂ ਮਿਲ ਸਕਣ |
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ 6 ਨੂੰ ਡੀ.ਸੀ. ਦਫਤਰ ਅੱਗੇ ਧਰਨੇ ਦਾ ਐਲਾਨ ਅਗਲੀ ਖ਼ਬਰ ਪੰਜਾਬ 'ਚ ਭਾਜਪਾ ਦੀ ਸਰਕਾਰ ਆਉਣ 'ਤੇ ਕਿਸਾਨੀ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ-ਡਾ. ਤੇਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।