16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੰਜਾਬ 'ਚ ਟਾਵਰ ਮੋਰਚੇ ਦੀ ਸਿਆਸਤ 'ਚ ਨਵੀਂ ਸ਼ੁਰੂਆਤ

ਸਮਾਣਾ ਵਿਖੇ ਧਰਮ ਯੁੱਧ ਮੋਰਚਾ ਟੀਮ ਆਗੂ ਵਿਧਾਇਕ ਦੇਵ ਮਾਨ ਨੂੰ ਸੁਆਲ ਕਰਦੇ ਹੋਏ ਤੇ ਇਕੱਤਰ ਹੋਈ ਸੰਗਤ | ਤਸਵੀਰਾਂ: ਹਰਵਿੰਦਰ ਸਿੰਘ ਟੋਨੀ <br/> 08-03-2026
ਸਮਾਣਾ, 7 ਮਾਰਚ (ਹਰਵਿੰਦਰ ਸਿੰਘ ਟੋਨੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖਤ ਸਜਾ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਪਿਛਲੇ 17 ਮਹੀਨੇ ਤੋਂ 4 ਸੌ ਫੁੱਟੇ ਉੱਚੇ ਦੂਰ ਸੰਚਾਰ ਵਿਭਾਗ ਦੇ ਟਾਵਰ 'ਤੇ ਚੜੇ ਬੈਠੇ ਬਾਰੀ ਸੁਰਜੀਤ ਸਿੰਘ ਖ਼ਾਲਸਾ (ਸਾਬਕਾ ਫ਼ੌਜੀ) ਦੇ ਸਮਰਥਨ 'ਚ ਆਈਆਂ ਸਿੱਖ ਤੇ ਹੋਰ ਜਥੇਬੰਦੀਆਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਚੌਕ 'ਚ ਲਗਾਏ ਧਰਨੇ ਨੂੰ ਅੱਜ ਪੂਰੇ 11 ਦਿਨ ਹੋ ਗਏ ਹਨ | ਇਸ ਮੌਕੇ ਧਰਮ ਯੁੱਧ ਮੋਰਚੇ ਦੀ ਸਟੇਜ ਤੋਂ ਪੰਜਾਬ ਸਰਕਾਰ ਦੇ ਵਿਧਾਇਕਾਂ ਅਤੇ ਰਾਜਨੀਤਕ ਪਾਰਟੀਆਂ ਦੇ ਵਿਧਾਇਕ/ਆਗੂਆਂ ਤੋਂ ਸੁਆਲ ਜਵਾਬ ਕਰਨ ਦੀ ਨਵੀਂ ਸ਼ੁਰੂਆਤ ਕੀਤੀ ਗਈ ਹੈ | ਸੰਗਤ ਦੀ ਸਹਿਮਤੀ ਨਾਲ ਸ਼ੁਰੂ ਕੀਤੀ ਇਸ ਮੁਹਿੰਮ ਦੌਰਾਨ ਅੱਜ ਹਲਕਾ ਨਾਭਾ ਤੋਂ ਮੌਜੂਦਾ ਵਿਧਾਇਕ ਦੇਵ ਮਾਨ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਪਹੁੰਚੇ | ਧਰਮ ਯੁੱਧ ਮੋਰਚੇ ਦੀ ਟੀਮ ਵਲੋਂ ਵਿਧਾਇਕ ਦੇਵ ਮਾਨ, ਘਨੌਰ ਤੋਂ ਗੁਰਲਾਲ ਘਨੌਰ, ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਦੇ ਘਰਾਂ ਮੂਹਰੇ ਸਵਾਲ ਕਰਨ ਲਈ ਜਾਣ ਦਾ ਪ੍ਰੋਗਰਾਮ ਸੀ ਪ੍ਰੰਤੂ ਦੇਵ ਮਾਨ ਵਲੋਂ ਪਹਿਲਾਂ ਹੀ ਸੂਚਨਾ ਭੇਜ ਦਿੱਤੀ ਗਈ ਕਿ ਉਹ ਖ਼ੁਦ ਸੰਗਤਾਂ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ | ਧਰਮ ਯੁੱਧ ਮੋਰਚੇ ਦੇ ਪ੍ਰਬੰਧਕਾਂ ਦੇਵ ਮਾਨ ਨੂੰ ਸਵਾਲ ਕੀਤਾ ਕਿ 2022 ਦੀ ਵਿਧਾਨ ਸਭਾ ਚੋਣ ਮੌਕੇ ਤੁਸੀਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਆਪ ਦੀ ਸਰਕਾਰ ਬਣਨ 'ਤੇ ਬੇਅਦਬੀਆਂ ਸੰਬੰਧੀ ਬੇਮਿਸਾਲ ਸਜਾ ਦਾ ਕਾਨੂੰਨ ਬਣਾਇਆ ਜਾਵੇਗਾ | ਪ੍ਰੰਤੂ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਤੁਸੀਂ ਇਸ ਮਾਮਲੇ 'ਚ ਕੋਈ ਠੋਕ ਕਦਮ ਨਹੀਂ ਚੁੱਕਿਆ ਜਿਸ ਤੋਂ ਸਪਸ਼ਟ ਹੈ ਕਿ ਤੁਸੀਂ ਕਾਂਗਰਸੀਆਂ ਤੇ ਅਕਾਲੀਆਂ ਵਾਂਗ ਝੂਠੇ ਵਾਅਦੇ ਕੀਤੇ ਹਨ | ਇਸ ਮੌਕੇ ਅਮਿਤੋਜ ਮਾਨ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ 'ਚ ਕਾਨੂੰਨ ਪਾਸ ਕੀਤਾ ਜੋ ਸਿਲੈੱਕਟ ਕਮੇਟੀ ਨੂੰ 6 ਮਹੀਨੇ ਲਈ ਭੇਜਿਆ ਇਸ ਕਰਕੇ ਤੁਸੀਂ ਸਰਕਾਰ ਨੂੰ ਕਹੋ ਕਿ ਉਸ ਬਜਟ ਸੈਸ਼ਨ 'ਚ ਕਾਨੂੰਨ ਪਾਸ ਕੀਤਾ ਜਾਵੇ |
ਧਰਮ ਯੁੱਧ ਮੋਰਚੇ ਦੀ ਟੀਮ ਵਿਧਾਇਕਾਂ ਤੇ ਮੰਤਰੀ ਦੇ ਘਰਾਂ ਮੂਹਰੇ ਪੁੱਜੀ : ਅਮਿਤੋਜ ਮਾਨ ਨੇ ਦੱਸਿਆ ਕਿ ਡਾ. ਬਲਬੀਰ ਸਿੰਘ ਕੈਬਨਿਟ ਮੰਤਰੀ, ਅਜੀਤਪਾਲ ਸਿੰਘ ਕੋਹਲੀ ਤੇ ਗੁਰਲਾਲ ਘਨੌਰ ਦੇ ਦਰਾਂ ਮੂਹਰੇ ਪੁਲਿਸ ਪ੍ਰਸ਼ਾਸਨ ਵਲੋਂ ਬੈਰੀਕੇਡ ਲਗਾਏ ਹੋਏ ਸਨ | ਉਨ੍ਹਾਂ ਕਿਹਾ ਕਿ ਉਕਤ ਵਿਧਾਇਕਾਂ ਤੇ ਮੰਤਰੀ ਸੰਬੰਧੀ ਪੁੱਛੇ ਜਾਣ ਤੇ ਟੀਮ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਤੇ
ਪਿਛਲੀ ਖ਼ਬਰ ਫੂਡ ਵੈੱਲਫੇਅਰ ਐਸੋਸੀਏਸ਼ਨ ਵਲੋਂ ਕੋਤਵਾਲੀ ਮੁਖੀ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਨਸਲ ਦੇ ਘੋੜਿਆਂ ਦਾ ਤਿੰਨ ਦਿਨਾਂ ਸ਼ੋਅ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।