ਨਾਭਾ, 21 ਜਨਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਤਪੀਆ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਮਹੰਤ ਅਵਧਬਿਹਾਰੀ ਦਾਸ ਤਪੀਆ ਦੀ ਪਤਨੀ ਅਤੇ ਲਲਿਤ ਮਹੰਤ ਮੋਹਨ ਦਾਸ ਤਪੀਆ ਤੇ ਰਜਤ ਮੋਹਨ ਦਾਸ ਤਪੀਆ ਦੇ ਸਤਿਕਾਰਯੋਗ ਮਾਤਾ ਪਰਮੀਲਾ ਤਪੀਆ ਦਾ ਅਚਾਨਕ ਦਿਹਾਂਤ ਹੋ ਗਿਆ | ਮਾਤਾ ਪਰਮੀਲਾ ਤਪੀਆ ਦੇ ਅਚਾਨਕ ਹੋਏ ਦਿਹਾਂਤ ਉਪਰੰਤ ਸ਼ਹਿਰ 'ਚ ਸੋਗ ਦੀ ਲਹਿਰ ਫੈਲ ਗਈ | ਮਾਤਾ ਪਰਮੀਲਾ ਤਪੀਆ ਦੇ ਪੁੱਤਰ ਲਲਿਤ ਮਹੰਤ ਮੋਹਨ ਦਾਸ ਤਪੀਆ ਤੇ ਰਜਤ ਮੋਹਨ ਦਾਸ ਤਪੀਆ ਨੇ ਦੱਸਿਆ ਕਿ ਉਨ੍ਹਾਂ ਦੇ ਸਵਰਗੀ ਮਾਤਾ ਪਰਮੀਲਾ ਤਪੀਆ ਦਾ ਅੰਤਿਮ ਸਸਕਾਰ ਅੱਜ 22 ਜਨਵਰੀ ਦਿਨ ਵੀਰਵਾਰ ਨੂੰ ਦੁਪਹਿਰ ਠੀਕ 11 ਵਜੇ ਤਪੀਆ ਫਾਰਮ ਨੇੜੇ ਹਰੀਦਾਸ ਕਾਲੋਨੀ ਵਿਖੇ ਕੀਤਾ ਜਾਵੇਗਾ | ਤਪੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਪ੍ਰੇਮ ਸਿੰਘ ਡਾਇਰੈਕਟਰ ਪ੍ਰੀਤ ਗਰੁੱਪ, ਤੇਜਿੰਦਰ ਸਿੰਘ ਤੇਜੀ ਰੋਹਟਾ, ਮੈਨੇਜਰ ਭਾਈ ਅਮਰੀਕ ਸਿੰਘ ਰੋਹਟਾ, ਚੇਅਰਮੈਨ ਜੱਸੀ ਸੋਹੀਆਂ ਵਾਲਾ, ਡਾ. ਪਵਨ ਕੁਮਾਰ ਪੱਪੀ ਆਦਿ ਮੌਜੂਦ ਸਨ |