ਪਟਿਆਲਾ, 21 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਨਾਲ ਜੁੜੀਆਂ ਦਿਹਾਤੀ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨ ਲਈ ਲਗਵਾਏ ਜ਼ਿਲ੍ਹਾ ਪੱਧਰੀ ਲੋਨ ਮੇਲੇ ਦੌਰਾਨ 102 ਸਵੈ ਸਹਾਇਤਾ ਸਮੂਹਾਂ ਨੂੰ ਲਗਪਗ 2 ਕਰੋੜ 36 ਲੱਖ ਰੁਪਏ ਦੇ ਕਰਜ਼ਿਆਂ ਦੇ ਪ੍ਰਵਾਨਗੀ ਪੱਤਰ ਵੰਡੇ ਗਏ¢ ਇਹ ਪ੍ਰਗਟਾਵਾ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ ਨੇ ਕੀਤਾ¢ ਇੱਥੇ ਜ਼ਿਲ੍ਹਾ ਪਰਿਸ਼ਦ ਵਿਖੇ ਆਜੀਵਿਕਾ ਮਿਸ਼ਨ ਵਲੋਂ ਕਰਵਾਏ ਲੋਨ ਮੇਲੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ-ਕਮ-ਆਜੀਵਿਕਾ ਮਿਸ਼ਨ ਦੇ ਸੀ.ਈ.ਓ ਅਮਨਦੀਪ ਕÏਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹਾ 5400 ਸਵੈ ਸਹਾਇਤਾ ਸਮੂਹਾਂ ਨਾਲ ਪੰਜਾਬ ਰਾਜ 'ਚ ਪਹਿਲੇ ਸਥਾਨ 'ਤੇ ਹੈ ਅਤੇ ਪਹਿਲਾਂ ਇਨ੍ਹਾਂ 'ਚੋਂ ਲਗਭਗ 2700 ਸਮੂਹ 1-1 ਲੱਖ ਰੁਪਏ ਦਾ ਕਰਜਾ ਲੈ ਕੇ ਸਫ਼ਲਤਾ ਪੂਰਵਕ ਵਾਪਸ ਕਰਕੇ ਆਪਣੇ ਰੋਜ਼ਗਾਰ ਨੂੰ ਵਧਾ ਚੁੱਕੇ ਹਨ¢ ਇਸ ਲੋਨ ਮੇਲੇ ਵਿਚ ਸਭ ਤੋਂ ਵੱਧ ਲੋਨ ਪੰਜਾਬ ਗ੍ਰਾਮੀਣ ਬੈਂਕ (43) ਅਤੇ ਕੋਆਪਰੇਟਿਵ ਬੈਂਕ (33) ਦੁਆਰਾ ਕੀਤੇ ਗਏ¢ ਵੱਖ-ਵੱਖ ਬਲਾਕਾਂ ਤੋਂ ਆਜੀਵਿਕਾ ਮਿਸ਼ਨ ਨਾਲ ਜੁੜੇ ਤਕਰੀਬਨ 60 ਤੋਂ ਵੱਧ ਮੈਂਬਰਾਂ ਵਲੋਂ ਲੋਨ ਮੇਲੇ ਵਿਚ ਸ਼ਿਰਕਤ ਕੀਤੀ ਗਈ¢ ਇਸ ਦÏਰਾਨ ਡੀ.ਪੀ.ਐੱਮ. ਰੀਨਾ ਰਾਣੀ, ਡੀ.ਐੱਫ.ਐੱਮ. ਹਰਜਿੰਦਰ ਸਿੰਘ, ਵਰੁਨ ਪ੍ਰਾਸ਼ਰ, ਹਰਦੀਪ ਕੁਮਾਰ, ਰੇਨੂ, ਪਿ੍ੰਕੂ ਸਿੰਗਲਾ, ਜਸਵਿੰਦਰ ਸਿੰਘ, ਅÏਪਿੰਦਰ ਸਿੰਘ, ਨਵਦੀਪ, ਨਵਦੀਪ ਸਿੰਘ, ਅਮਨਦੀਪ ਕÏਰ, ਐੱਮ.ਆਈ.ਐੱਸ., ਰਵਿੰਦਰ ਸ਼ਰਮਾ ਅਤੇ ਆਜੀਵਿਕਾ ਮਿਸ਼ਨ ਦੇ ਹੋਰ ਨੁਮਾਇੰਦੇ, ਐਲ.ਡੀ.ਐਮ, ਸਹਿਕਾਰੀ ਬੈਂਕ ਦੇ ਡੀਸੀਓ, ਪੰਜਾਬ ਗ੍ਰਾਮਿਣ ਬੈਂਕ ਦੇ ਮੈਨੇਜਰ ਤੇ ਹੋਰ ਬੈਂਕਾਂ ਦੇ ਨੁਮਾਇੰਦੇ ਮÏਜੂਦ ਸਨ¢