ਪਾਤੜਾਂ, 21 ਜਨਵਰੀ (ਗੁਰਇਕਬਾਲ ਸਿੰਘ ਖਾਲਸਾ)-ਸ੍ਰੀ ਗੁਰੂ ਨਾਨਕ ਚੈਰਿਟੀ ਟਰੱਸਟ ਇਟਲੀ ਵੱਲੋਂ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਅਤਾਲਾਂ ਦੇ ਇੱਕ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਮਾਲੀ ਸਹਾਇਤਾ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਧਿਆਨ ਸਿੰਘ ਮੱਟੂ ਨੇ ਦੱਸਿਆ ਕਿ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਅਤਾਲਾਂ ਦੇ ਸੁਰਜੀਤ ਸਿੰਘ ਦੀ ਬੇਟੀ ਜਸਪ੍ਰੀਤ ਕੌਰ ਦੇ ਵਿਆਹ ਲਈ ਸ੍ਰੀ ਗੁਰੂ ਨਾਨਕ ਚੈਰੀਟੀ ਟਰਸਟ ਇਟਲੀ ਵਲੋਂ 23500 ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਭੇਜੀ ਗਈ ਹੈ | ਉਨ੍ਹਾਂ ਦੱਸਿਆ ਕਿ ਟਰਸਟ ਵਲੋਂ ਸਮੇਂ-ਸਮੇਂ ਤੇ ਲੋਕਾਂ ਦੀ ਸਹੂਲਤ ਲਈ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਜਰੂਰਤਮੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਜਾਂਦੀ ਹੈ | ਇਸ ਮੌਕੇ ਇਨ੍ਹਾਂ ਨਾਲ ਹਰਮਨਪ੍ਰੀਤ ਸਿੰਘ ਕਾਲੇਕਾ, ਸਿਤਾਰ ਖਾਨ, ਬੱਬੂ ਸ਼ੁਤਰਾਣਾ, ਪਾਲ ਦੁਗਾਲ, ਗਗਨ ਖਰੌੜ, ਦੀਪੂ ਦੁਗਾਲ, ਜਗਸੀਰ ਧੂਹੜ, ਭੁਪਿੰਦਰ ਬੁਰੜ, ਕਮਲਦੀਪ ਸਿੰਘ ਝਿੰਗੜ, ਅਮਨਿੰਦਰ ਵਿਰਦੀ, ਸੁੱਖੀ ਪਾਤੜਾਂ, ਕੁਲਵੰਤ ਸਿੰਘ ਲਾਡੀ ਆਦ ਹਾਜ਼ਰ ਸਨ |