ਭਾਦਸੋਂ, 21 ਜਨਵਰੀ (ਪ੍ਰਦੀਪ ਦੰਦਰਾਲਾ)-ਸਮੂਹ ਨਗਰ ਨਿਵਾਸੀਆਂ ਦੇ ਗ੍ਰਾਮ ਪੰਚਾਇਤ ਤੇ ਖਰੌੜ ਸਪੋਰਟਸ ਕਲੱਬ ਦੇ ਸਹਿਯੋਗ ਸਦਕਾ ਪੰਜ ਦਿਨਾਂ ਕਿ੍ਕਟ ਦਾ ਆਗਾਜ਼ ਕੀਤਾ ਗਿਆ | ਜਿਸ ਦਾ ਉਦਘਾਟਨ ਸਰਪੰਚ ਬੇਅੰਤ ਸਿੰਘ ਖਰੌੜ ਨੇ ਰੀਬਨ ਕੱਟ ਕੇ ਕੀਤਾ | ਇਸ ਮੌਕੇ ਉਨ੍ਹਾਂ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨੌਜਵਾਨਾਂ ਨੂੰ ਨਸ਼ਿਆਂ 'ਚੋਂ ਕੱਢਣ ਲਈ ਖੇਡਾਂ ਅਤੇ ਖੇਡ ਮੇਲੇ ਕਰਵਾਉਣਾ ਬਹੁਤ ਜਰੂਰੀ ਹੈ | ਇਸ ਲਈ ਪਿੰਡ-ਪਿੰਡ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਹਨ ਜੋ ਨੌਜਵਾਨੀ ਦੇ ਭਵਿੱਖ ਲਈ ਲਾਹੇਵੰਦ ਸਾਬਤ ਹੋਣਗੇ | ਇਸ ਮੌਕੇ ਸਲਿੰਦਰ ਸਿੰਘ ਪੰਚ, ਸੰਜੀਤ ਕੁਮਾਰ ਪੰਚ, ਗਗਨਦੀਪ ਸਿੰਘ, ਰਜਤ ਬੱਤਾ, ਬਿੱਕਾ ਬੱਤਾ, ਸੰਦੀਪ ਕੁਮਾਰ ਜੌਂਟੀ, ਮਾਸਟਰ ਸੰਦੀਪ ਕੁਮਾਰ, ਸੁਖਚੈਨ ਸਿੰਘ, ਜਤਿੰਦਰ ਸਿੰਘ, ਅਮਨ ਸ਼ਰਮਾ, ਨਰਿੰਦਰ ਸਿੰਘ, ਜੈ ਪਾਲ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ |