ਮਾਤਾ ਮਿਰੋਆ ਜੀ ਖੇਡ ਸਟੇਡੀਅਮ ਰਮਦਾਸ ਵਿਖੇ ਇਕ ਰੋਜ਼ਾ ਪੇਂਡੂ ਕ੍ਰਿਕਟ ਟੂਰਨਾਮੈਂਟ ਕਰਵਾਇਆ
ਗੱਗੋਮਾਹਲ, 26 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸ਼ਹੀਦ ਨਾਇਕ ਪ੍ਰਗਟ ਸਿੰਘ ਰਮਦਾਸ ਦੀ ਯਾਦ ਵਿਚ ਕ੍ਰਿਕਟ ਕਲੱਬ ਰਮਦਾਸ ਵਲੋਂ ਮਾਤਾ ਮਿਰੋਆ ਜੀ ਖੇਡ ਸਟੇਡੀਅਮ ਰਮਦਾਸ ਵਿਖੇ ਇਕ ਰੋਜਾ ਪੇਂਡੂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਐਡਵੋਕੇਟ ਜਰਨਲ ਰਜੀਵ ਮਦਾਨ ਤੇ ਕਬੱਡੀ ਕੋਚ ਕਿਸ਼ਨ ਲਾਲ ਮੰਦਰਾਂਵਾਲਾ ਵਲੋਂ ਕੀਤਾ ਗਿਆ। ਟੂਰਨਾਮੈਂਟ ਵਿਚ 18 ਕ੍ਰਿਕਟ ਟੀਮਾਂ ਨੇ ਭਾਗ ਲਿਆ ਤੇ ਫਾਈਨਲ ਮੁਕਾਬਲਾ ਮਜੀਠਾ ਤੇ ਰਮਦਾਸ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਹੋਇਆ।
ਅਜੀਤ ਡੈਸਕ
27-10-2026