ਬਾਬਾ ਬਕਾਲਾ ਸਾਹਿਬ ਕਾਨਫਰੰਸ ‘ਸਰਕਾਰੇ-ਏ-ਖ਼ਾਲਸਾ’ ਦਾ ਮੁੱਢ ਬੰਨ੍ਹੇਗੀ - ਭਾਈ ਅਮਰੀਕ ਸਿੰਘ ਬਿੱਟਾ
ਟਾਂਗਰਾ, 13 ਅਗਸਤ (ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਹਲਕੇ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੇਵਾਦਾਰ ਭਾਈ ਅਮਰੀਕ ਸਿੰਘ ਬਿੱਟਾ ਨੇ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਪਾਰਟੀ ਦੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਸੱਬੰਧੀ ਪਿੰਡ ਖੇਲਾ ਵਿਖੇ ਪਾਰਟੀ ਵਰਕਰਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲਾ ਸਾਲਾਨਾ ਜੋੜ ਮੇਲਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਿਆਸੀ ਕਾਨਫਰੰਸ ਇਤਿਹਾਸਕ ਹੋ ਨਿਬੜੇਗੀ। ਭਾਈ ਬਿੱਟਾ ਨੇ ਕਿਹਾ ਕਿ ਕਾਨਫਰੰਸ ਵਿਚ ਸੰਗਤਾਂ ਦੀ ਵੱਡੀ ਸ਼ਮੂਲੀਅਤ ਹੋਵੇਗੀ ਅਤੇ ਇਹ ਕਾਨਫਰੰਸ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ‘ਸਰਕਾਰੇ-ਏ-ਖਾਲਸਾ’ ਦਾ ਮੁੱਢ ਬੰਨ੍ਹਣ ਦਾ ਸੁਨੇਹਾ ਦੇਵੇਗੀ।
ਅਜੀਤ ਡੈਸਕ
14-08-2026