ਜ਼ੀਰਕਪੁਰ (ਮੁਹਾਲੀ), 27 ਅਕਤੂਬਰ - ਜ਼ੀਰਕਪੁਰ ਵਿਚ ਨਸ਼ਿਆਂ ਦੇ ਵਧ ਰਹੇ ਰੁਝਾਨ ਖ਼ਿਲਾਫ਼ ਮਾਵਾਂ ਅਤੇ ਧੀਆਂ ਵਲੋਂ ਆਵਾਜ਼ ਬੁਲੰਦ ਕੀਤੀ ਗਈ। ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਦੀ ਅਗਵਾਈ ਹੇਠ ਲੋਹਗੜ੍ਹ ਪਾਰਕ ਦੇ ਸਾਹਮਣੇ ਦੁਸਹਿਰਾ ਗਰਾਊਂਡ ਵਿਖੇ ਨਸ਼ਾ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਸ਼ਿਰਕਤ ਕੀਤੀ।
“ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਵਾਵਾਂਗੇ ਨਸ਼ੇ ਦਾ ਵਪਾਰ” ਦੇ ਨਾਅਰੇ ਹੇਠ ਕਰਵਾਈ ਗਈ ਇਸ ਰੈਲੀ ਰਾਹੀਂ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਉਠਾਈ ਗਈ। ਰੈਲੀ ਦੌਰਾਨ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ।
ਤਾਜ਼ਾ ਖ਼ਬਰਾਂ
Free
ਜ਼ੀਰਕਪੁਰ 'ਚ ਨਸ਼ਿਆਂ ਖ਼ਿਲਾਫ਼ ਮਾਵਾਂ-ਧੀਆਂ ਦੀ ਲਲਕਾਰ, ਵਿਸ਼ਾਲ ਰੈਲੀ ਦਾ ਆਯੋਜਨ
ਜ਼ੀਰਕਪੁਰ (ਮੁਹਾਲੀ), 27 ਅਕਤੂਬਰ - ਜ਼ੀਰਕਪੁਰ ਵਿਚ ਨਸ਼ਿਆਂ ਦੇ ਵਧ ਰਹੇ ਰੁਝਾਨ ਖ਼ਿਲਾਫ਼ ਮਾਵਾਂ ਅਤੇ ਧੀਆਂ ਵਲੋਂ ਆਵਾਜ਼ ਬੁਲੰਦ...
ਅਜੀਤ ਡੈਸਕ
27-10-2026