ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਜਥੇ. ਬਾਬਾ ਮੇਜਰ ਸਿੰਘ ਸੋਢੀ ਵਲੋਂ ਪੰਥਕ ਜਥੇਦਾਰਾਂ ਨਾਲ ਮੀਟਿੰਗ
ਨਵਾਂ ਪਿੰਡ, 12 ਅਗਸਤ (ਜਸਪਾਲ ਸਿੰਘ)-ਗੜ੍ਹੀ ਚਮਕੌਰ ਦੀ ਦੇ ਆਖ਼ਰੀ ਸ਼ਹੀਦ ਤੇ ਸ਼੍ਰੋਮਣੀ ਸਿੱਖ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟਾ (ਭਾਈ ਜੈਤਾ ਜੀ) ਦੇ 365ਵੇਂ ਜਨਮ ਦਿਹਾੜੇ ਸੰਬੰਧੀ ਕੌਮ-ਏ -ਸੁਲਤਾਨ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਸ਼੍ਰੋਮਣੀ ਅਕਾਲੀ ਪੰਥ ਦਸਮੇਸ਼ ਤਰਨਾ ਦਲ ਵਲੋਂ ਗੁਰਦੁਆਰਾ ਟਿੱਬਾ ਸਾਹਿਬ ਵੱਲ੍ਹਾ ਵਿਖੇ ਪੰਥਕ ਜਥੇਦਾਰਾਂ ਜਿਨ੍ਹਾਂ, ‘ਚ ਜਥੇਦਾਰ ਬਾਬਾ ਬਲਦੇਵ ਵੱਲ੍ਹਾ, ਜਥੇਦਾਰ ਬਾਬਾ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਬਾਬਾ ਨਿਦਰ ਸਿੰਘ ਵੱਲ੍ਹਾ ਤੇ ਜਥੇਦਾਰ ਬਾਬਾ ਹੀਰਾ ਸਿੰਘ ਕੋਟ ਖਾਲਸਾ ਆਦਿ ਨਾਲ ਕੀਤੀ ਗਈ ਮੀਟਿੰਗ ਮੌਕੇ ਉਨ੍ਹਾਂ ਨਾਲ ਜਨਮ ਦਿਹੜਾ ਮਨਾਏ ਜਾਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ‘ਅਜੀਤ’ ਵਿਸ਼ੇਸ਼ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਤੇ ਵੱਖ-ਵੱਖ ਦਲਾਂ ਦੇ ਸਹਿਯੋਗ ਨਾਲ ਤਰਨਾ ਦਲ ਵਲੋਂ 5 ਸਤੰਬਰ 2026 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦਾ 365ਵਾਂ ਜਨਮ ਦਿਹਾੜਾ ਮਨਾਇਆ ਜਾਵੇਗਾ।
ਨਵਾਂ ਪਿੰਡ, 12 ਅਗਸਤ (ਜਸਪਾਲ ਸਿੰਘ)-ਗੜ੍ਹੀ ਚਮਕੌਰ ਦੀ ਦੇ ਆਖ਼ਰੀ ਸ਼ਹੀਦ ਤੇ ਸ਼੍ਰੋਮਣੀ ਸਿੱਖ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟਾ (ਭਾਈ ਜੈਤਾ ਜੀ) ਦੇ 365ਵੇਂ ਜਨਮ ਦਿਹਾੜੇ ਸੰਬੰਧੀ ਕੌਮ-ਏ -ਸੁਲਤਾਨ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਸ਼੍ਰੋਮਣੀ ਅਕਾਲੀ ਪੰਥ ਦਸਮੇਸ਼ ਤਰਨਾ ਦਲ ਵਲੋਂ ਗੁਰਦੁਆਰਾ ਟਿੱਬਾ ਸਾਹਿਬ ਵੱਲ੍ਹਾ ਵਿਖੇ ਪੰਥਕ ਜਥੇਦਾਰਾਂ ਜਿਨ੍ਹਾਂ, ‘ਚ ਜਥੇਦਾਰ ਬਾਬਾ ਬਲਦੇਵ ਵੱਲ੍ਹਾ, ਜਥੇਦਾਰ ਬਾਬਾ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਬਾਬਾ ਨਿਦਰ ਸਿੰਘ ਵੱਲ੍ਹਾ ਤੇ ਜਥੇਦਾਰ ਬਾਬਾ ਹੀਰਾ ਸਿੰਘ ਕੋਟ ਖਾਲਸਾ ਆਦਿ ਨਾਲ ਕੀਤੀ ਗਈ ਮੀਟਿੰਗ ਮੌਕੇ ਉਨ੍ਹਾਂ ਨਾਲ ਜਨਮ ਦਿਹੜਾ ਮਨਾਏ ਜਾਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ‘ਅਜੀਤ’ ਵਿਸ਼ੇਸ਼ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਤੇ ਵੱਖ-ਵੱਖ ਦਲਾਂ ਦੇ ਸਹਿਯੋਗ ਨਾਲ ਤਰਨਾ ਦਲ ਵਲੋਂ 5 ਸਤੰਬਰ 2026 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦਾ 365ਵਾਂ ਜਨਮ ਦਿਹਾੜਾ ਮਨਾਇਆ ਜਾਵੇਗਾ। ਇਸ ਮੌਕੇ ਦੁਪਿਹਰ ਬਾਅਦ 2 ਵਜੇ ਤੋਂ ਰਾਤ 10 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਹੋਣਗੇ, ਜਿਸ ‘ਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸੰਗਤਾਂ ਨੂੰ ਸੰਦੇਸ਼ ਦੇਣਗੇ ।