ਪੰਧੇਰ ਕਾਲਜ ’ਚ ਤੀਆਂ ਦਾ ਮੇਲਾ ਧੂਮ-ਧਾਮ ਨਾਲ ਸੰਪੰਨ
ਗਲੋਰੀ ਬਾਵਾ ਦੇ ਗੀਤਾਂ ਨੇ ਬੰਨ੍ਹਿਆ ਸਮਾਂ
ਚੇਤਨਪੁਰਾ, 11 ਅਗਸਤ (ਮਹਾਂਬੀਰ ਸਿੰਘ ਗਿੱਲ)- ਸ੍ਰੀ ਗੁਰੂ ਰਾਮਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਪੰਧੇਰ ਵਿਖੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਚੇਅਰਪਰਸਨ ਹਰਜਿੰਦਰਪਾਲ ਕੌਰ ਅਤੇ ਐੱਮ.
ਨ
ਨਰਸਿੰਗ ਕਾਲਜ ਪੰਧੇਰ ਵਿਖੇ ਆਯੋਜਿਤ ਤੀਆਂ ਦੇ ਤਿਉਹਾਰ ਮੌਕੇ ਹਾਜ਼ਰੀਨ ਨੂੰ ਸਨਮਾਨਿਤ ਕਰਦੇ ਹੋਏ ਐੱਮ. ਡੀ. ਹਰਜਿੰਦਰ ਪਾਲ ਕੌਰ ਕੰਗ ਅਤੇ ਹੋਰ। ਤਸਵੀਰ : ਮਹਾਂਬੀਰ ਸਿੰਘ ਗਿੱਲ
12-08-2026
ਚੇਤਨਪੁਰਾ, 11 ਅਗਸਤ (ਮਹਾਂਬੀਰ ਸਿੰਘ ਗਿੱਲ)- ਸ੍ਰੀ ਗੁਰੂ ਰਾਮਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਪੰਧੇਰ ਵਿਖੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਚੇਅਰਪਰਸਨ ਹਰਜਿੰਦਰਪਾਲ ਕੌਰ ਅਤੇ ਐੱਮ. ਡੀ. ਅਵਤਾਰ ਸਿੰਘ ਕੰਗ ਦੀ ਅਗਵਾਈ ਅਤੇ ਗੁਰੂ ਸਾਗਰ ਪਬਲਿਕ ਸਕੂਲ ਦੇ ਐੱਮ. ਡੀ. ਡਾ. ਆਨੰਦਜੀਤ ਕੌਰ ਦੇ ਪ੍ਰਬੰਧਾਂ ਹੇਠ ਹੋਏ ਇਸ ਸਮਾਗਮ ’ਚ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਭਰਵੇਂ ਉਤਸ਼ਾਹ ਨਾਲ ਸ਼ਿਰਕਤ ਕੀਤੀ । ਸਮਾਗਮ ’ਚ ਮੁੱਖ ਮਹਿਮਾਨ ਵਜੋਂ ਅਮਨਦੀਪ ਕੌਰ ਧਾਲੀਵਾਲ, ਅਜਨਾਲਾ ਨੇ ਸ਼ਿਰਕਤ ਕੀਤੀ । ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਲੋਕ ਗਾਇਕਾ ਗਲੋਰੀ ਬਾਵਾ ਅਤੇ ਡਾ. ਭਾਰਤੀ, ਸਿਵਲ ਸਰਜਨ ਤਰਨਤਾਰਨ, ਹਾਜ਼ਰ ਹੋਏ । ਮੁੱਖ ਮਹਿਮਾਨ ਦੇ ਨਾਲ ਗੈਸਟ ਆਫ਼ ਆਨਰ ਵਜੋਂ ਕੈਪਟਨ ਸਕੂਲ ਦੇ ਗੁਰਦੀਪ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ । ਸਮਾਗਮ ਦੀ ਸਭ ਤੋਂ ਖ਼ਾਸ ਖਿੱਚ ਰਹੀ ਗਲੋਰੀ ਬਾਵਾ ਦੀ ਹਾਜ਼ਰੀ, ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ’ਚ ਪੰਜਾਬੀ ਲੋਕ-ਗੀਤ ਪੇਸ਼ ਕੀਤੇ । ਉਨ੍ਹਾਂ ਦੇ ਗੀਤਾਂ ਨੇ ਪੂਰੇ ਪੰਡਾਲ ਨੂੰ ਝੂੰਮਣ ਲਾ ਦਿੱਤਾ । ਸਮਾਗਮ ’ਚ ਪ੍ਰਿੰ: ਚੈਰੀ ਭਾਟੀਆ (ਕੈਪਟਨ ਸਕੂਲ), ਡਾ. ਮਿਰਨਾਲ ਗੁਪਤਾ, ਪ੍ਰਿੰ: ਐੱਸ.ਡੀ. ਕਾਲਜ ਐੱਫ.ਜੀ.ਸੀ., ਵਰਿੰਦਰ ਕੌਰ, ਪ੍ਰਿੰ: ਐੱਸ.ਡੀ. ਸਕੂਲ, ਜਸਮੀਤ ਕੌਰ, ਪ੍ਰਿੰ: ਹਾਸ਼ਮ ਸ਼ਾਹ ਸਕੂਲ ਤੇ ਰਾਜਬੀਰ ਕੌਰ ਗਰੇਵਾਲ, ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਵੀ ਹਾਜ਼ਰ ਰਹੇ । ਗਰੁੱਪ ਦੀਆਂ ਹੋਰ ਸੰਸਥਾਵਾਂ ਵਲੋਂ ਡਾ. ਮੀਨੂ ਚੌਧਰੀ, ਪ੍ਰਿੰ: ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ, ਡਾ. ਅਨਮੋਲਦੀਪ ਕੌਰ, ਪ੍ਰਿੰ: ਸ੍ਰੀ ਗੁਰੂ ਰਾਮਦਾਸ ਡਿਗਰੀ ਕਾਲਜ, ਡਾ. ਸੰਦੀਪ ਜੈਸਵਾਲ, ਪ੍ਰਿੰ: ਗੁਰੂ ਰਾਮਦਾਸ ਆਯੁਰਵੈਦਿਕ ਕਾਲਜ ਅਤੇ ਮੀਨਾਕਸ਼ੀ ਮਹਿਤਾ, ਪ੍ਰਿੰ: ਗੁਰੂ ਸਾਗਰ ਪਬਲਿਕ ਸਕੂਲ, ਪੰਧੇਰ ਵੀ ਹਾਜ਼ਰ ਰਹੇ । ਇਸ ਤੋਂ ਇਲਾਵਾ ਹਰਮਨਪ੍ਰੀਤ ਕੌਰ, ਨੇਹਾ, ਹਰਸਿਮਰਨਜੀਤ ਕੌਰ, ਸੁਖਮਨੀ ਗਿੱਲ, ਐਡਵੋਕੇਟ ਮਨਦੀਪ ਸਿੰਘ ਅਤੇ ਜਗਦੀਪ ਕੌਰ ਆਦਿ ਵੀ ਹਾਜ਼ਰ ਸਨ । ਮੁਕਾਬਲਿਆਂ ਵਿਚ ਕਿਰਨਦੀਪ ਕੌਰ ਅਤੇ ਮਨਦੀਪ ਕੌਰ ਨੇ ਜੱਜ ਵਜੋਂ ਭੂਮਿਕਾ ਨਿਭਾਈ। ਮੇਲੇ ਦੌਰਾਨ ਮਿਸ ਤੀਆਂ, ਰੈਂਪ ਵਾਕ, ਗਿੱਧਾ, ਬੋਲੀਆਂ/ਲੋਕ-ਗੀਤ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ । ਓਵਰਆਲ ਟਰਾਫੀ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਨਰਸਿੰਗ ਨੇ ਜਿੱਤੀ। ਮਿਸ ਤੀਆਂ ਦਾ ਖ਼ਿਤਾਬ ਨਰਸਿੰਗ ਕਾਲਜ ਦੀ ਰਵਨਾਜ ਕੌਰ ਨੇ ਜਿੱਤਿਆ, ਜਦਕਿ ਸ੍ਰੀ ਗੁਰੂ ਰਾਮਦਾਸ ਫਾਰਮੇਸੀ ਕਾਲਜ ਦੀ ਸ਼ਹਿਨਾਜ਼ (ਬੀ.ਐੱਸ.ਸੀ. ਰੇਡੀਓਲੋਜੀ) ਰਨਰ ਅੱਪ ਰਹੀ । ਰੈਂਪ ਵਾਕ ਮੁਕਾਬਲੇ ਅੰਡਰ 20 ਵਿਚ ਸ੍ਰੀ ਗੁਰੂ ਰਾਮਦਾਸ ਨਰਸਿੰਗ ਦੀ ਅਰਸ਼ਪ੍ਰੀਤ ਕੌਰ ਪਹਿਲੇ, ਕਿਰਨਦੀਪ ਕੌਰ ਦੂਜੇ ਅਤੇ ਬੀ. ਐੱਡ ਦੀ ਹਰਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ । ਗਿੱਧਾ ਮੁਕਾਬਲੇ ਵਿਚ ਸ੍ਰੀ ਗੁਰੂ ਰਾਮਦਾਸ ਫਾਰਮੇਸੀ ਕਾਲਜ ਪਹਿਲੇ, ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਦੂਜੇ ਅਤੇ ਸ੍ਰੀ ਗੁਰੂ ਰਾਮਦਾਸ ਡਿਗਰੀ ਕਾਲਜ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਅਤੇ ਅੰਡਰ 20 ਵਰਗ ਦੇ ਮਹਿੰਦੀ ਮੁਕਾਬਲੇ ਵਿਚ ਸ੍ਰੀ ਗੁਰੂ ਰਾਮਦਾਸ ਡਿਗਰੀ ਕਾਲਜ ਦੀ ਰੂਪਨਦੀਪ ਕੌਰ ਪਹਿਲੇ, ਗੁਰੂ ਸਾਗਰ ਪਬਲਿਕ ਦੀ ਹਰਸਿਰਤ ਕੌਰ ਦੂਜੇ ਅਤੇ ਉਸੇ ਸਕੂਲ ਦੀ ਅੰਮੋਲ ਤੀਜੇ ਸਥਾਨ ‘ਤੇ ਰਹੀ। ਬੋਲੀਆਂ/ਲੋਕ-ਗੀਤ ਮੁਕਾਬਲੇ ਵਿਚ ਸ੍ਰੀ ਗੁਰੂ ਰਾਮਦਾਸ ਐਜੂਕੇਸ਼ਨ ਕਾਲਜ ਦੀ ਕਾਜਲਪ੍ਰੀਤ ਕੌਰ ਪਹਿਲੇ, ਸ੍ਰੀ ਗੁਰੂ ਰਾਮਦਾਸ ਡਿਗਰੀ ਕਾਲਜ ਦੀ ਜਸ਼ਨਦੀਪ ਕੌਰ ਦੂਜੇ ਅਤੇ ਨਰਸਿੰਗ ਕਾਲਜ ਦੀ ਅਮਨਦੀਪ ਤੀਜੇ ਸਥਾਨ ‘ਤੇ ਰਹੀ। ਅੰਡਰ-17 ਵਰਗ ਵਿਚ ਗਿੱਧਾ ਮੁਕਾਬਲੇ ‘ਚ ਕੈਪਟਨ ਸਕੂਲ ਆਫ਼ ਐਕਸੀਲੈਂਸ ਪਹਿਲੇ ਅਤੇ ਗੁਰੂ ਸਾਗਰ ਪਬਲਿਕ ਸਕੂਲ ਦੂਜੇ ਸਥਾਨ ‘ਤੇ ਰਿਹਾ। ਬੋਲੀਆਂ/ਲੋਕ-ਗੀਤ ਮੁਕਾਬਲੇ ਵਿਚ ਐੱਸ.ਡੀ. ਕਾਲਜ ਪਹਿਲੇ ਅਤੇ ਕੈਪਟਨ ਸਕੂਲ ਆਫ਼ ਐਕਸੀਲੈਂਸ ਦੂਜੇ ਸਥਾਨ ‘ਤੇ ਰਿਹਾ। ਰੈਂਪ ਵਾਕ ਮੁਕਾਬਲੇ ਵਿਚ ਗੁਰੂ ਸਾਗਰ ਪਬਲਿਕ ਸਕੂਲ ਦੀਆਂ ਪਰਨੀਤ ਕੌਰ, ਜਸਕੀਰਤ ਕੌਰ ਅਤੇ ਜਸਜੀਵਨ ਕੌਰ ਨੇ ਕ੍ਰਮਵਾਰ ਪਹਿਲਾ, ਦੂ ਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਸਾਰੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ, ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਚੇਅਰਪਰਸਨ ਹਰਜਿੰਦਰਪਾਲ ਕੌਰ ਅਤੇ ਐੱਮ. ਡੀ. ਅਵਤਾਰ ਸਿੰਘ ਕੰਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਸਮਾਗਮ ਦੇ ਪ੍ਰਬੰਧਕੀ ਸਕੱਤਰ ਅਤੇ ਗੁਰੂ ਸਾਗਰ ਪਬਲਿਕ ਸਕੂਲ ਦੇ ਐੱਮ. ਡੀ. ਡਾ. ਆਨੰਦਜੀਤ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।